Advertisment

ਇਸ ਤਰ੍ਹਾਂ ਦਾ ਵਰਕ ਆਊਟ ਕਰਕੇ ਪੇਟ ਦੀ ਚਰਬੀ ਨੂੰ ਤੁਸੀਂ ਕਰ ਸਕਦੇ ਹੋ ਘੱਟ

author-image
By Shaminder
New Update
ਇਸ ਤਰ੍ਹਾਂ ਦਾ ਵਰਕ ਆਊਟ ਕਰਕੇ ਪੇਟ ਦੀ ਚਰਬੀ ਨੂੰ ਤੁਸੀਂ ਕਰ ਸਕਦੇ ਹੋ ਘੱਟ
Advertisment
ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਪਤਲਾ ਦਿਖਾਈ ਦੇਵੇ । ਪਤਲਾ ਦਿਖਾਈ ਦੇਣ ਲਈ ਅਸੀਂ ਕਈ ਕੋਸ਼ਿਸ਼ਾਂ ਕਰਦੇ ਹਾਂ । ਇਸ ਲਈ ਜਿੱਥੇ ਅਸੀਂ ਕਸਰਤ ਕਰਦੇ ਹਾਂ ਉੱਥੇ ਆਪਣੇ ਖਾਣਪੀਣ ਦੀਆਂ ਆਦਤਾਂ ਵਿੱਚ ਵੀ ਕਈ ਬਦਲਾਅ ਕਰਦੇ ਹਾਂ ਅਤੇ
Advertisment
ਮੋਟਾਪੇ ਨੂੰ ਘੱਟ ਕਰਨ ਲਈ ਹਰ ਉਹ ਉਪਾਅ ਕਰਦੇ ਹਾਂ ਜੋ ਸਾਨੂੰ ਕੋਈ ਦੱਸਦਾ ਹੈ । cardio ਪੇਟ ਦੀ ਚਰਬੀ ਕਾਰਨ ਕਈ ਵਾਰ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਕਿਉਂਕਿ ਵੱਧਦੀ ਹੋਈ ਤੋਂਦ ਕਾਰਨ ਕਈ ਵਾਰ ਸਾਡਾ ਸ਼ਰੀਰ ਬੇਡੋਲ ਅਤੇ ਭੈੜਾ ਦਿੱਸਣ ਲੱਗ ਪੈਂਦਾ ਹੈ । ਪਰ ਕਸਰਤ ਕੁਝ ਅਜਿਹੀਆਂ ਵੰਨਗੀਆਂ ਹਨ ਜਿਨਾਂ ਨੂੰ ਅਪਣਾ ਕੇ ਤੁਸੀਂ ਆਪਣੀ ਤੋਂਦ ਨੂੰ ਘਟਾ ਸਕਦੇ ਹੋ ਅਤੇ ਖੂਬਸੂਰਤ ਸ਼ਖਸ਼ੀਅਤ ਦੇ ਮਾਲਕ ਬਣ ਸਕਦੇ ਹੋ । ਹੋਰ ਪੜ੍ਹੋ : ਕਲੌਂਜੀ ਦੇ ਹਨ ਕਈ ਫਾਇਦੇ, ਪੇਟ ਦੀ ਚਰਬੀ ਘਟਾਉਣ ਤੋਂ ਲੈ ਕੇ ਇਹ ਰੋਗ ਵੀ ਦੂਰ ਕਰਦੀ ਹੈ ਕਲੌਂਜੀ Cardio ਜੇ ਪੇਟ ਦੀ ਚਰਬੀ ਬਹੁਤ ਜਿਆਦਾ ਹੈ ਤਾਂ ਇਹ ਜਾਣ ਲਉ ਕਿ ਪੇਟ ਦੀ ਚਰਬੀ ਘਟਾਉਣਾ ਕੋਈ ਔਖੀ ਗੱਲ ਨਹੀਂ । ਜਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਆਪਣੇ ਖਾਣ ਪੀਣ ਅਤੇ ਰੋਜਾਨਾ ਕਸਰਤ ਵੱਲ ਧਿਆਨ ਦਿਉ। ਕਾਰਡੀਉ ਕਸਰਤ ਕਰਕੇ ਤੁਸੀਂ ਵੀ ਖੂਬਸੂਰਤ ਲੱਕ ਪਾ ਸਕਦੇ ਹੋ ।ਪਰ ਇਸ ਦੇ ਨਾਲ ਨਾਲ ਪੇਟ ਦੇ ਮਸਲਸ ਵੀ ਮਜਬੂਤ ਬਨਾਉਣਾ ਬਹੁਤ ਜਿਆਦਾ ਜਰੂਰੀ ਹੈ । exercise ਕਾਰਡੀਉ ਟਰੇਨਿੰਗ ਕਰਨ ਨਾਲ ਵਧੀਆ ਸ਼ਰੀਰ ਦੇ ਨਾਲ ਨਾਲ ਪੇਟ ਦਾ ਮੋਟਾਪਾ ਤੇਜੀ ਨਾਲ ਘੱਟ ਹੁੰਦਾ ਹੈ ।ਰੋਜਾਨਾ ਸੈਰ ਅਤੇ ਜੋਗਿੰਗ -ਸਵੇਰੇ ਸਵੇਰੇ ਰੋਜਾਨਾ ਸੈਰ ਕਰਨ ਨਾਲ 25 ਫੀਸਦੀ ਤੱਕ ਕੈਲੋਰੀ ਬਰਨ ਹੁੰਦੀ ਹੈ । ਪੇਟ ਜਲਦੀ ਘੱਟ ਕਰਨਾ ਹੈ ਤਾਂ ਰੋਜ 25 ਤੋਂ 30 ਮਿੰਟ ਤੱਕ ਸੈਰ ਕਰੋ। ਥੋੜੀ ਦੇਰ ਚੱਲਣ ਦੀ ਰਫਤਾਰ ਤੇਜ ਰੱਖੋ ਅਤੇ ਫਿਰ ਚੱਲਣ ਦੀ ਰਫਤਾਰ ਘੱਟ ਕਰ ਦਿਉ ।ਤੁਸੀਂ ਜਿੰਨੀ ਰਫਤਾਰ ਨਾਲ ਸੈਰ ਕਰ ਸਕਦੇ ਹੋ ਓਨਾਂ ਹੀ ਤੁਹਾਡੇ ਲਈ ਵਧੀਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment