‘ਰੋਟੀ ਬੈਂਕ’ਦੀ ਸਥਾਪਨਾ ਕਰਨ ਵਾਲੇ ਕਿਸ਼ੋਰ ਕਾਂਤ ਤਿਵਾੜੀ ਦੀ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਲੋਕਾਂ ਨੂੰ ਕਰ ਰਿਹਾ ਹੈ ਖ਼ਾਸ ਅਪੀਲ

written by Rupinder Kaler | April 17, 2021 04:27pm

ਉੱਤਰ ਪ੍ਰਦੇਸ਼ ਦੇ ਵਿੱਚ ‘ਰੋਟੀ ਬੈਂਕ’ਦੀ ਸਥਾਪਨਾ ਕਰਨ ਵਾਲੇ ਸਮਾਜ ਸੇਵੀ ਕਿਸ਼ੋਰ ਕਾਂਤ ਤਿਵਾੜੀ ਦਾ ਸੰਦੇਸ਼ ਹਾਲ ਹੀ ਵਿੱਚ ਖੂਬ ਵਾਇਰਲ ਹੋ ਰਿਹਾ ਹੈ । ਹਾਲ ਹੀ ਵਿੱਚ ਕਿਸ਼ੋਰ ਕਾਂਤ ਤਿਵਾੜੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ । ਇਹ ਸੰਦੇਸ਼ ਉਸ ਦਾ ਆਖਰੀ ਸੰਦੇਸ਼ ਸੀ, ਜੋ ਲੋਕਾਂ ਵਿੱਚ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ :

ਵਾਇਰਲ ਹੋ ਰਹੀ ਵੀਡੀਓ ਵਿੱਚ ਕਿਸ਼ੋਰ ਕਾਂਤ ਤਿਵਾੜੀ ਕਹਿ ਰਿਹਾ ਹੈ ਕੋਰੋਨਾ ਹੁਣ ਭਾਰਤ ਵਿਚ ਇਕ ਖ਼ਤਰਨਾਕ ਪੱਧਰ ‘ਤੇ ਪਹੁੰਚ ਗਈ ਹੈ, ਇਸ ਲਈ ਸਾਵਧਾਨ ਰਹੋ। ਤੁਹਾਨੂੰ ਦੱਸ ਦਿੰਦੇ ਹਾ ਕਿ ਕਰੋਨਾ ਕਾਲ ਵਿੱਚ ਕਿਸ਼ੋਰ ਕਾਂਤ ਤਿਵਾੜੀ ਨੇ ਆਪਣੇ ਰੋਟੀ ਬੈਂਕ ਰਾਹੀਂ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਦਿੱਤਾ ਸੀ। ਕਿਸ਼ੋਰ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਦੀਆਂ ਫੇਸਬੁੱਕ ਲਾਈਵ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹਸਪਤਾਲ ਵਿਚ ਹੀ ਲਾਈਵ ਕੀਤੀ ਇਹ ਵੀਡੀਓ ਵਿਚ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਨੂੰ ਹਲਕੇ ਵਿਚ ਨਾ ਲੈਣ ਦੀ ਅਪੀਲ ਕੀਤੀ। ਕਿਸ਼ੋਰ ਕਾਂਤ ਤਿਵਾੜੀ ਮੂਲ ਰੂਪ ਵਿੱਚ ਬਿਹਾਰ ਦੇ ਸਾਸਾਰਾਮ ਦਾ ਰਹਿਣ ਵਾਲਾ ਸੀ ਅਤੇ ਵਾਰਾਣਸੀ ਵਿੱਚ ਰਹਿੰਦਿਆਂ ਸਮਾਜਸੇਵੀ ਕੰਮ ਕਰ ਰਿਹਾ ਸੀ।

2017 ਵਿੱਚ, ਉਸਨੇ ਵਾਰਾਣਸੀ ਵਿੱਚ ‘ਰੋਟੀ ਬੈਂਕ’ ਦੀ ਸ਼ੁਰੂਆਤ ਕੀਤੀ। ਉਹ ਸ਼ਹਿਰ ਵਿਚ ਵਿਆਹਾਂ, ਪਾਰਟੀਆਂ ਅਤੇ ਹੋਰ ਸਮਾਗਮਾਂ ਵਿਚ ਬਚਿਆ ਹੋਇਆ ਭੋਜਨ ਇਕੱਠਾ ਕਰਦਾ ਸੀ ਅਤੇ ਜਗ੍ਹਾ-ਜਗ੍ਹਾ ਘੁੰਮਦਾ ਸੀ ਅਤੇ ਇਸ ਨੂੰ ਗਰੀਬਾਂ ਵਿਚ ਵੰਡਦਾ ਸੀ।

You may also like