ਸ਼੍ਰੀ ਦੇਵੀ ਦੀ ਬਰਸੀ ’ਤੇ ਵਾਰ ਵਾਰ ਦੇਖੀ ਜਾ ਰਹੀ ਹੈ ਇਹ ਵੀਡੀਓ !

written by Rupinder Kaler | February 24, 2021

ਸ਼੍ਰੀ ਦੇਵੀ ਦਾ ਦਿਹਾਂਤ 24 ਫਰਵਰੀ 2018 ਨੂੰ ਹੋਇਆ ਸੀ । ਇਸ ਖ਼ਬਰ ਨਾਲ ਪੂਰੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ । ਸ਼੍ਰੀ ਦੇਵੀ ਦੀ ਮੌਤ ਨੂੰ ਦੋ ਸਾਲ ਹੋ ਗਏ ਹਨ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ । ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫ਼ਿਲਮ ‘ਕਲੀ ਜੋਟਾ’ ‘ਚ ਆੳੇੁਣਗੇ ਨਜ਼ਰ, ਨੀਰੂ ਬਾਜਵਾ ਨੇ ਫ੍ਰਸਟ ਲੁੱਕ ਕੀਤੀ ਸਾਂਝੀ ਸ਼੍ਰੀ ਦੇਵੀ ਦਾ ਇੱਕ ਪੁਰਾਣਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਆਪਣੀ ਬੇਟੀ ਨੂੰ ਗੁੱਸੇ ਹੁੰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਵਾਰ ਵਾਰ ਦੇਖਿਆ ਜਾ ਰਿਹਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਇੰਟਰਵਿਊ ਦੀ ਤਿਆਰੀ ਚੱਲ ਰਹੀ ਹੈ ਇਸੇ ਦੌਰਾਨ ਖੁਸ਼ੀ ਕਪੂਰ ਉਥੋਂ ਤੇਜ਼ੀ ਨਾਲ ਚੀਕਦੇ ਹੋਏ ਨਿਕਲਦੀ ਹੈ ।   Janhvi Kapoor wrote heart touching post on Sridevi's death anniversary ਇਸ ਨੂੰ ਦੇਖ ਕੇ ਸ਼੍ਰੀ ਦੇਵੀ ਬਹੁਤ ਨਰਾਜ਼ ਹੋ ਜਾਂਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਦੇਵੀ ਦਾ ਦਿਹਾਂਤ 24 ਫਰਵਰੀ 2018 ਨੂੰ ਦੁਬਈ ਦੇ ਇੱਕ ਹੋਟਲ ਵਿੱਚ ਹੋ ਗਿਆ ਸੀ । ਸ਼੍ਰੀ ਦੇਵੀ ਦੀ ਮੌਤ ਬਾਥ ਟੱਬ ਵਿੱਚ ਡੁੱਬਣ ਕਰਕੇ ਹੋਈ ਸੀ ।

 
View this post on Instagram
 

A post shared by BollywoodImages (@bollywoodimages)

0 Comments
0

You may also like