ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋੋਇਆ ਵਾਇਰਲ

written by Shaminder | April 17, 2021 10:57am

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਦੋਵਾਂ ਦੇ ਵੀਡੀਓ ਸੋਸ਼ਲ ਮੀਡੀਆਂ ‘ਤੇ ਖੂਬ ਵਾਇਰਲ ਹੁੰਦੇ ਰਹਿੰਦੇ ਨੇ । ਹੁਣ ਦੋਵਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।ਇਹ ਵੀਡੀਓ ਪਿਛਲੇ ਸਾਲ ਦਾ ਹੈ, ਜਿਸ ਨੂੰ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

Anushka Image Source: Instagram

ਹੋਰ ਪੜ੍ਹੋ : ਲੌਂਗ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਬਿਮਾਰੀਆਂ ‘ਚ ਵੀ ਰਾਹਤ ਮਿਲਦੀ ਹੈ

anushka Image From Anushka Sharma's instagram

ਪਿਛਲੇ ਸਾਲ ਲਾਕਡਾਊਨ ਦੇ ਦੌਰਾਨ ਅਨੁਸ਼ਕਾ ਨੇ ਇਸ ਵੀਡੀਓ ਨੂੰ ਬਣਾਇਆ ਸੀ ।ਪਿਛਲੇ ਸਾਲ ਵਿਰੁਸ਼ਕਾ ਨੇ ਆਪਣੀ ਅਲੱਗ ਹੀ ਦੁਨੀਆ ਬਣਾਈ ਸੀ ਅਤੇ ਇਹ ਦੁਨੀਆ ਪਿਆਰ, ਬਹੁਤ ਸਾਰੇ ਡੌਗੀ ਨਾਲ ਭਰੀ ਹੋਈ ਸੀ।ਇਸ  ਦੇ ਨਾਲ ਹੀ ਦੋਵੇਂ ਕੁਦਰਤ ਦੇ ਬਹੁਤ ਨਜ਼ਦੀਕ ਸਨ । ਵਿਰਾਟ ਕੋਹਲੀ ਨੇ ਕਿਹਾ ਵੀ ਸੀ ਕਿ ‘ਜਾਨਵਰਾਂ ਦੀ ਦੇਖਭਾਲ ਕਰਨਾ ਮੇਰੇ ਦਿਲ ਦੇ ਬਹੁਤ ਕਰੀਬ ਹੈ । ਕਿਉਂਕਿ ਅਨੁਸ਼ਕਾ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਭਾਵੁਕ ਹੈ ।

anushka Image From Anushka Sharma's instagram

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਇੱਕ ਧੀ ਨੇ ਜਨਮ ਲਿਆ ਹੈ । ਦੋਵੇਂ ਆਪਣੀ ਬੇਟੀ ਦੀ ਦੇਖਭਾਲ ‘ਚ ਜੁਟੇ ਹੋਏ ਹਨ ।

 

View this post on Instagram

 

A post shared by AnushkaSharma1588 (@anushkasharma)

You may also like