
ਮਲਾਇਕਾ ਅਰੋੜਾ (Malaika Arora) ਆਪਣੀ ਫਿੱਟਨੈਸ ਨੂੰ ਲੈ ਕੇ ਜਾਣੀ ਜਾਂਦੀ ਹੈ । ਉਹ ਕਾਫੀ ਬੋਲਡ ਹੈ ਅਤੇ ਅਰਜੁਨ ਕਪੂਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ । ਕੁਝ ਦਿਨ ਪਹਿਲਾਂ ਅਰਜੁਨ ਕਪੂਰ ਦੇ ਨਾਲ ਉਸ ਦੇ ਬ੍ਰੇਕਅੱਪ ਦੀਆਂ ਖਬਰਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਅਦਾਕਾਰ ਨੇ ਇਸ ‘ਤੇ ਚੁੱਪ ਤੋੜਦੇ ਹੋਏ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਮਲਾਇਕਾ ਅਰੋੜਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਕਰਾਰਾ ਜਵਾਬ ਦਿੱਤਾ ਸੀ ।ਮਲਾਇਕਾ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ‘ਚ ਰਹਿੰਦੀ ਹੈ । ਹੁਣ ਮਲਾਇਕਾ ਅਰੋੜਾ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਪੂਜਾ ਭੱਟ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕੁਝ ਦਿਲਚਸਪ ਗੱਲਾਂ
ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਉਸ ‘ਤੇ ਨਿਸ਼ਾਨਾ ਸਾਧਿਆ ਹੈ । ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਲਾਇਕਾ ਸਫੇਦ ਰੰਗ ਦੀ ਸ਼ਰਟ ‘ਚ ਨਜ਼ਰ ਆ ਰਹੀ ਹੈ । ਜਿਸ ‘ਤੇ ਉਸ ਨੇ ਇੱਕ ਹਾਫ ਬਾਜੂ ਦਾ ਸਵੈਟਰ ਪਾਇਆ ਹੋਇਆ ਹੈ ।ਪਰ ਉਸ ਨੇ ਇਸ ਦੇ ਥੱਲੇ ਕੁਝ ਨਹੀਂ ਪਾਇਆ ।

ਇਸ ਅਜੀਬੋ ਗਰੀਬ ਡਰੈੱਸ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਮਲਾਇਕਾ ਅਰੋੜਾ ਨੂੰ ਕਰ ਰਹੇ ਹਨ । ਕੁਝ ਲੋਕਾਂ ਨੇ ਮਲਾਇਕਾ ਨੂੰ ਕਿਹਾ ਕਿ ਉਹ ਪੈਂਟ ਪਾਉਣਾ ਭੁੱਲ ਗਈ ਹੈ । ਜਦੋਂਕਿ ਕੁਝ ਨੇ ਕਿਹਾ ਕਿ ‘ਲੱਗਦਾ ਹੈ ਜਲਦਬਾਜ਼ੀ ‘ਚ ਪੈਂਟ ਪਾਉਣਾ ਭੁੱਲ ਗਈ ਹੈ’। ਜਦੋਂਕਿ ਇੱਕ ਯੂਜ਼ਰ ਨੇ ਲਿਖਿਆ ਕਿ ‘ਇਹ ਔਰਤ ਕਦੇ ਉਪਰ ਦਾ ਪਹਿਨਦੀ ਹੈ ਅਤੇ ਕਦੇ ਨੀਚੇ ਦਾ ਪਹਿਨਦੀ ਹੈ । ਕਦੇ ਵੀ ਪੂਰੇ ਕੱਪੜੇ ਨਹੀਂ ਪਾਉਂਦੀ ਇੱਕੋ ਵਾਰ’। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ‘ਤੇ ਖੂਬ ਪ੍ਰਤੀਕਿਰਿਆ ਦੇ ਰਹੇ ਹਨ ।
View this post on Instagram