ਮਲਾਇਕਾ ਅਰੋੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਵੀਡੀਓਜ਼ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਛਈਆਂ ਛਈਆਂ ਗੀਤ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ ।
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈਸ ਨੂੰ ਲੈਕੇ ਜਾਣੀ ਜਾਂਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈਕੇ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ।
ਹੋਰ ਪੜ੍ਹੋ : ਅਦਾਕਾਰਾ ਮਲਾਇਕਾ ਅਰੋੜਾ ਨੇ ਅਰਬਾਜ਼ ਖ਼ਾਨ ਦੇ ਨਾਲ ਪੁੱਤ ਅਰਹਾਨ ਦੇ 18ਵੇਂ ਜਨਮ ਦਿਨ ‘ਤੇ ਖੂਬਸੂਰਤ ਵੀਡੀਓ ਕੀਤੀ ਸਾਂਝੀ
ਹਾਲ ਹੀ 'ਚ ਮਲਾਇਕਾ ਅਰੋੜਾ ਦਾ ਇਕ ਡਾਂਸ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ 22 ਸਾਲ ਤੋਂ ਬਾਅਦ ਇਕ ਵਾਰ ਫਿਰ ਟ੍ਰੇਨ 'ਤੇ ਚੜ੍ਹ ਕੇ 'ਛਈਆਂ-ਛਈਆਂ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਸਟੇਜ 'ਤੇ ਆਪਣੇ ਹੁਸਨ ਦਾ ਜਲਵਾ ਦਾ ਬਿਖੇਰਦੇ ਹੋਇਆਂ ਮਲਾਇਕਾ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਹ ਵੀਡੀਓ ਟੀਵੀ ਸ਼ੋਅ ਇੰਡੀਆਜ ਬੈਸਟ ਡਾਂਸਰ ਦੇ ਫਿਨਾਲੇ ਦਾ ਹੈ। ਅਦਾਕਾਰਾ ਨੇ ਵਾਈਟ ਕਲਰ ਦੀ ਡਰੈਸ ਪਹਿਨੀ ਹੋਈ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ।
View this post on Instagram
ਮਲਾਇਕਾ ਨੇ ਇੰਜਣ ਦੇ ਫਰੰਟ 'ਤੇ ਖੜੇ ਹੋਕੇ ਡਾਂਸ ਦੇ ਨਾਲ ਇਕ ਧਮਾਕੇਦਾਰ ਐਂਟਰੀ ਮਾਰੀ ਸੀ। ਇਸ ਵੀਡੀਓ 'ਤੇ ਉਨ੍ਹਾਂ ਦੇ ਫੈਂਸ ਖੂਬ ਕਮੈਂਟ ਤੇ ਲਾਈਕ ਕਰ ਰਹੇ ਹਨ।