ਵਾਰ ਵਾਰ ਦੇਖਿਆ ਜਾ ਰਿਹਾ ਹੈ ਰਵਿੰਦਰ ਗਰੇਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ

written by Rupinder Kaler | February 11, 2021

ਕਿਸਾਨ ਧਰਨੇ ਨੂੰ ਲਗਪਗ 3 ਮਹੀਨੇ ਹੋ ਚੱਲੇ ਹਨ, ਪਰ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਣ ਵਿੱਚ ਅਸਫਲ ਰਹੀ ਹੈ । ਇਸ ਦੌਰਾਨ ਹਰ ਬੰਦਾ ਕਿਸਾਨਾਂ ਦਾ ਸਾਥ ਦੇ ਰਿਹਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਤਸਵੀਰਾਂ ਤੇ ਵੀਡੀਓ ਇਸ ਦਾ ਸਬੂਤ ਹਨ । ਹੋਰ ਵੇਖੋ : ਬਾਬਾ ਅਜੀਤ ਸਿੰਘ ਜੀ ਦਾ ਅੱਜ ਹੈ ਪ੍ਰਕਾਸ਼ ਦਿਹਾੜਾ, ਸਤਵਿੰਦਰ ਬੁੱਗਾ ਨੇ ਤਸਵੀਰ ਸਾਂਝੀ ਕਰ ਦਿੱਤੀ ਸਭ ਨੂੰ ਵਧਾਈ ਕਿਸਾਨਾਂ ਨੂੰ ਬਾਹਰੀ ਤਾਕਤਾਂ ਦੱਸਣ ਵਾਲੀ ਮੋਦੀ ਸਰਕਾਰ ਨੂੰ ਸੋਨਾਕਸ਼ੀ ਸਿਨਹਾ ਨੇ ਦਿੱਤਾ ਜਵਾਬ ਗਾਇਕ ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਦਿਲ ਨੂੰ ਛੂਹ ਜਾਣ ਵਾਲਾ ਹੈ । ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਵੀ ਹੋ ਜਾਂਦਾ ਹੈ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਇੱਕ ਬਜ਼ੁਰਗ ਦਾ ਹੈ । ਜਿਸ ਦੇ ਦੋਵੇਂ ਹੱਥ ਨਹੀਂ ਹਨ, ਪਰ ਉਹ ਕਿਸਾਨਾਂ ਦੇ ਨਾਲ ਖੇਤੀ ਬਿੱਲਾਂ ਦੇ ਖਿਲਾਫ ਡਟਿਆ ਹੋਇਆ ਹੈ । ਇਸ ਵੀਡੀਓ ਵਿੱਚ ਖਾਲਸਾ ਏਡ ਦਾ ਵਲੰਟੀਅਰ ਆਪਣੇ ਹੱਥਾਂ ਨਾਲ ਬਜੁਰਗ ਨੂੰ ਕੁਝ ਖਵਾ ਰਿਹਾ ਹੈ । ਇਹ ਸਭ ਕੁਝ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਰਵਿੰਦਰ ਗਰੇਵਾਲ ਦੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

0 Comments
0

You may also like