ਹਜ਼ਾਰਾਂ ਲੋਕਾਂ ਨੂੰ ਪਸੰਦ ਆ ਰਿਹਾ ਹੈ ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਦਾ ਇਹ ਵੀਡੀਓ

written by Rupinder Kaler | August 13, 2021

ਆਮਿਰ ਖ਼ਾਨ (aamir-khan ) ਤੇ ਕਿਆਰਾ ਅਡਵਾਨੀ (kiara-advani) ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।ਇਹ ਵੀਡੀਓ ਕਿਸੇ ਪ੍ਰੋਗਰਾਮ ਦਾ ਲੱਗ ਰਿਹਾ ਹੈ, ਜਿੱਥੇ ਇਹ ਜੋੜੀ ਸਟੇਜ ਤੇ ਖੜੀ ਦਿਖਾਈ ਦੇ ਰਹੀ ਹੈ ।ਦੋਹਾਂ ਦੇ ਮੂੰਹ ’ਤੇ ਮਾਸਕ ਲੱਗਿਆ ਹੋਇਆ ਹੈ । ਫੋਟੋਗ੍ਰਾਫਰਾਂ ਨੂੰ ਪੋਜ਼ ਦੇਣ ਲਈ ਦੋਵੇਂ ਮਾਸਕ ਹਟਾਉਂਦੇ ਹਨ।ਆਮਿਰ ਤਾਂ ਆਪਣਾ ਮਾਸਕ ਗਲੇ ਵਿਚ ਲਟਕਾ ਲੈਂਦੇ ਹਨ, ਪਰ ਕਿਆਰਾ ਦਾ ਮਾਸਕ ਉਨ੍ਹਾਂ ਦੇ ਈਅਰ ਰਿੰਗਸ ਵਿਚ ਫਸ ਜਾਂਦਾ ਹੈ।

ਹੋਰ ਪੜ੍ਹੋ :

ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਹੁਣ ਇਸ ਦਿਨ ਬਣੇਗੀ ਦੋਸਤੀ ਦੀ ਅਹਿਮੀਅਤ ਨੂੰ ਬਿਆਨ ਕਰਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’

Pic Courtesy: Instagram

ਕਿਆਰਾ ਕਾਫੀ ਕੋਸ਼ਿਸ਼ ਕਰਦੀ ਹੈ, ਪਰ ਮਾਸਕ ਨਹੀਂ ਨਿਕਲ ਪਾਉਂਦਾ ਹੈ। ਆਮਿਰ ਦੀ ਨਜ਼ਰ ਮਾਸਕ ਨਾਲ ਜੂਝਦੀ ਕਿਆਰਾ ’ਤੇ ਪੈਂਦੀ ਹੈ। ਫਿਰ ਇਸ਼ਾਰਿਆਂ ਵਿਚ ਪੁੱਛਦੇ ਹਨ ਕਿ ਕੀ ਕਿਆਰਾ (kiara-advani) ਨੂੰ ਮਦਦ ਚਾਹੀਦੀ ਹੈ? ਕਿਆਰਾ ਮੁਸਕਰਾਉਂਦੇ ਹੋਏ ਆਮਿਰ (aamir-khan ) ਕੋਲ ਆਉਂਦੀ ਹੈ ਤੇ ਆਮਿਰ ਉਨ੍ਹਾਂ ਦੇ ਮਾਸਕ ਦੀ ਡੋਰੀ ਨੂੰ ਈਅਰ ਰਿੰਗਸ ਵਿਚੋਂ ਕੱਢਣ ਦੀ ਕੋਸ਼ਿਸ਼ ਕਰਨ ਲੱਗਦੇ ਹਨ।

ਆਮਿਰ ਲਈ ਵੀ ਇਹ ਕੰਮ ਆਸਾਨ ਨਹੀਂ ਸੀ। ਹਾਲਾਂਕਿ, ਆਮਿਰ ਨੂੰ ਕਾਮਯਾਬੀ ਮਿਲਣ ਤੋਂ ਪਹਿਲਾਂ ਹੀ ਵੀਡੀਓ ਖ਼ਤਮ ਹੋ ਜਾਂਦੀ ਹੈ। ਇਹ ਵੀਡੀਓ ਇੰਸਟਾਗ੍ਰਾਮ ’ਤੇ ਆਮਿਰ ਦੇ ਇਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ ਤੇ ਲੋਕ ਕਮੈਂਟ ਕਰ ਰਹੇ ਹਨ ।

0 Comments
0

You may also like