ਫ਼ਿਲਮ ਗਣਪਤ ਦੀ ਸ਼ੂਟਿੰਗ ਦੇ ਦੌਰਾਨ ਟਾਈਗਰ ਸ਼ਰੌਫ ਨੂੰ ਲੱਗੀ ਸੱਟ, ਇੰਸਟਾਗ੍ਰਾਮ 'ਤੇ ਖ਼ੁਦ ਦਿੱਤੀ ਜਾਣਕਾਰੀ

written by Pushp Raj | December 22, 2021

ਬਾਲੀਵੁੱਡ ਦੇ ਚਾਰਮਿੰਗ ਹੀਰੋ ਟਾਈਗਰ ਸ਼ਰੌਫ ਆਪਣੀ ਅਗਲੀ ਫ਼ਿਲਮ ਗਣਪਤ ਦੀ ਸ਼ੂਟਿੰਗ ਬ੍ਰਿਟੇਨ ਦੇ ਵਿੱਚ ਕਰ ਰਹੇ ਹਨ। ਫ਼ਿਲਮ ਗਣਪਤ ਦੀ ਸ਼ੂਟਿੰਗ ਦੇ ਦੌਰਾਨ ਟਾਈਗਰ ਸ਼ਰੌਫ ਨੂੰ ਸੱਟ ਲੱਗ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ।

ਟਾਈਗਰ ਸ਼ਰੌਫ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਡਾਂਸ ਅਤੇ ਮਾਰਸ਼ਲ ਆਰਟ ਦੀ ਵੀਡੀਓਜ਼ ਸਾਂਝਾ ਕਰਦੇ ਹਨ। ਹਾਲ ਹੀ ਵਿੱਚ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਇੰਸਟਾਗ੍ਰਾਮ ਸਟੋਰੀ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਖੱਬੀ ਅੱਖ ਉੱਤੇ ਸੱਟ ਲੱਗੀ ਹੋਈ ਹੈ ਤੇ ਉਨ੍ਹਾਂ ਦੀ ਅੱਖ ਉੱਤੇ ਸੋਜ ਵੀ ਹੈ।

TIGER SHROFF pic image From instagram

ਇਸ ਸਟੋਰੀ ਵਿੱਚ ਤੁਸੀਂ ਟਾਈਗਰ ਵੱਲੋਂ ਸਾਂਝੀ ਗਈ ਸੈਲਫੀ ਵਿੱਚ ਵੇਖ ਸਕਦੇ ਹੋ ਕਿ ਉਨ੍ਹਾਂ ਨੇ ਮਹਿੰਦੀ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਤੇ ਗ੍ਰੇਅ ਰੰਗ ਦਾ ਧਾਰੀਦਾਰ ਕੋਟ ਪਾਇਆ ਹੋਇਆ ਹੈ।

TIGER SHROFF latestpic Image Source: Google

ਇਸ ਤੋਂ ਪਹਿਲਾਂ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਸ਼ੂਟਿੰਗ ਦਾ ਅਪਡੇਟ ਦਿੱਤਾ ਸੀ। ਉਨ੍ਹਾਂ ਨੇ ਉਸ ਵੀਡੀਓ ਦੇ ਨਾਲ ਕੈਪਸ਼ਨ ਦਿੱਤਾ ਸੀ, ਰੱਬ ਤੇ ਜਨਤਾ ਦੇ ਅਸ਼ੀਰਵਾਦ ਨਾਲ ਅੱਜ ਅਸੀਂ ਗਣਪਤ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ, ਉਮੀਦ ਹੈ ਕਿ ਇਸ ਫ਼ਿਲਮ ਤੇ ਸਾਨੂੰ ਤੁਸੀਂ ਹਮੇਸ਼ਾ ਵਾਂਗ ਬਹੁਤ ਜ਼ਿਆਦਾ ਪਿਆਰ ਦਿਓਗੇ।

TIGER SHROFF image From instagram

ਹੋਰ ਪੜ੍ਹੋ : MS Dhoni ਦੀ ਧੀ ਜੀਵਾ ਨੇ ਪੂਲ ਕਿਨਾਰੇ ਦਿੱਤੇ ਮਾਡਲ ਵਾਂਗ ਪੋਜ਼, ਫੈਨਜ਼ ਕਰ ਰਹੇ ਪਸੰਦ

ਹੀਰੋਪੰਤੀ ਤੇ ਬਾਗੀ 2 ਵਰਗੀਆਂ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਟਾਈਗਰ ਸ਼ਰੌਫ ਆਪਣੀ ਅਗਲੀ ਫ਼ਿਲਮ ਗਣਪਤ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਕ੍ਰਿਤੀ ਸੈਨਨ ਵੀ ਬਤੌਰ ਹੀਰੋਇਨ ਨਜ਼ਰ ਆਵੇਗੀ ਤੇ ਇਸ ਫ਼ਿਲਮ ਦੇ ਨਿਰਮਾਤਾ ਵਾਸ਼ੂ ਭਗਨਾਨੀ ਕਰ ਰਹੇ ਹਨ। ਟਾਈਗਰ ਸ਼ਰੌਫ ਤੇ ਕ੍ਰਿਤੀ ਸੈਨਨ ਹੀਰੋਪੰਤੀ ਫ਼ਿਲਮ ਤੋਂ ਬਾਅਦ ਮੁੜ ਇੱਕਠੇ ਸਕ੍ਰੀਨ ਸ਼ੇਅਰ ਕਰਨਗੇ।

You may also like