ਟਾਈਗਰ ਸ਼ਰਾਫ ਨੇ ਆਪਣੇ ਪਹਿਲੇ ਪੰਜਾਬੀ ਗੀਤ ‘ਪੂਰੀ ਗੱਲ ਬਾਤ' ਦਾ ਟੀਜ਼ਰ ਕੀਤਾ ਰਿਲੀਜ਼

written by Shaminder | February 22, 2022

ਟਾਈਗਰ ਸ਼ਰਾਫ (Tiger Shroff) ਜੋ ਕਿ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ । ਅਦਾਕਾਰੀ ਦੇ ਨਾਲ ਨਾਲ ਉਹ ਗਾਇਕੀ ਦੇ ਖੇਤਰ ‘ਚ ਵੀ ਨਿੱਤਰ ਚੁੱਕੇ ਹਨ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਉਹ ਮੌਨੀ ਰਾਏ (Mouni Roy)ਦੇ ਨਾਲ ਨਜ਼ਰ ਆ ਰਹੇ ਹਨ । ਇਸ ਟੀਜ਼ਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਗੀਤ ਦੇ ਟੀਜ਼ਰ ‘ਤੇ ਆਪੋ ਆਪਣੀ ਰਾਇ ਦੇ ਰਿਹਾ ਹੈ । ਇਸ ਗੀਤ ਨੂੰ ‘ਪੂਰੀ ਗੱਲ ਬਾਤ’ (Poori Gal Baat) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਫ਼ਿਲਹਾਲ ਅਦਾਕਾਰ ਨੇ ਇਸ ਦਾ ਟੀਜ਼ਰ ਸਾਂਝਾ ਕੀਤਾ ਹੈ ।ਟਾਈਗਰ ਸ਼ਰਾਫ ਨੇ ਦਿੱਤੀ ਆਪਣੀ ਆਵਾਜ਼ ਦੱਸ ਦਈਏ ਕਿ ਟਾਈਗਰ ਸ਼ਰਾਫ ਨੇ 'ਪੂਰੀ ਗਲ ਬਾਤ' ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ।

tiger shroff , image From instagram

ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘ਫਰੈਂਡ ਜ਼ੋਨ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਇਸ ਲਿਹਾਜ਼ ਨਾਲ ਇਹ ਗੀਤ ਹੋਰ ਵੀ ਖਾਸ ਹੋ ਜਾਂਦਾ ਹੈ। ਟਾਈਗਰ ਦਾ ਇਹ ਪਹਿਲਾ ਪੰਜਾਬੀ ਸਿੰਗਲ ਗੀਤ ਹੈ, ਜਿਸ 'ਚ ਉਹ ਮੌਨੀ ਨਾਲ ਨਜ਼ਰ ਆ ਰਹੇ ਹਨ। ਟਾਈਗਰ ਸ਼ਰਾਫ ਨੇ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕਰਨ ਦਾ ਵਾਅਦਾ ਆਪਣੇ ਫੈਨਸ ਦੇ ਨਾਲ ਕੀਤਾ ਸੀ ਅਤੇ ਆਪਣੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਟਾਈਗਰ ਨੇ ਫ਼ਿਲਹਾਲ ਇਸ ਗੀਤ ਦਾ ਟੀਜ਼ਰ ਸਾਂਝਾ ਕੀਤਾ ਹੈ ।

ਟਾਈਗਰ ਸ਼ਰਾਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੇ ਪਿਤਾ ਜੈਕੀ ਸ਼ਰਾਫ ਵੀ ਇੱਕ ਬਿਹਤਰੀਨ ਅਦਾਕਾਰ ਹਨ ਅਤੇ ਹੁਣ ਤੱਕ ਉਹ ਫ਼ਿਲਮਾਂ ‘ਚ ਸਰਗਰਮ ਹਨ । ਇਸ ਦੇ ਨਾਲ ਹੀ ਉਹ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਰਹੇ ਹਨ । ਅਦਾਕਾਰੀ ਦੀ ਗੁੜਤੀ ਟਾਈਗਰ ਨੂੰ ਆਪਣੇ ਘਰੋਂ ਹੀ ਮਿਲੀ ਹੈ । ਟਾਈਗਰ ਸ਼ਰਾਫ ਆਪਣੀ ਬਿਹਤਰੀਨ ਫਿੱਟਨੈਸ ਦੇ ਲਈ ਵੀ ਜਾਣੇ ਜਾਂਦੇ ਹਨ ਅਤੇ ਜਿੰਮ ‘ਚ ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ ।

 

View this post on Instagram

 

A post shared by Tiger Shroff (@tigerjackieshroff)

You may also like