ਟਿੱਕ-ਟੌਕ ’ਤੇ ਸਟਾਰ ਬਣਨ ਵਾਲਾ ਨੂਰ ਮੁੰਡਾ ਨਹੀਂ ਕੁੜੀ ਹੈ, ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਦੀਆਂ ਇਹ ਬੇਟੀਆਂ ਇਸ ਤਰ੍ਹਾਂ ਬਣੀਆਂ ਸੋਸ਼ਲ ਮੀਡੀਆ ਦੀਆਂ ਸਟਾਰ

Written by  Rupinder Kaler   |  May 01st 2020 12:30 PM  |  Updated: May 01st 2020 12:30 PM

ਟਿੱਕ-ਟੌਕ ’ਤੇ ਸਟਾਰ ਬਣਨ ਵਾਲਾ ਨੂਰ ਮੁੰਡਾ ਨਹੀਂ ਕੁੜੀ ਹੈ, ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਦੀਆਂ ਇਹ ਬੇਟੀਆਂ ਇਸ ਤਰ੍ਹਾਂ ਬਣੀਆਂ ਸੋਸ਼ਲ ਮੀਡੀਆ ਦੀਆਂ ਸਟਾਰ

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ, ਜਿਸ ਤੇ ਕੋਈ ਵੀ ਰਾਤੋ-ਰਾਤ ਸਟਾਰ ਬਣ ਜਾਂਦਾ ਹੈ । ਇਹ ਅਜਿਹਾ ਸਾਧਨ ਹੈ ਜਿਥੇ ਕਿਸੇ ਵੀ ਉਮਰ ਦਾ ਕੋਈ ਵੀ ਕਲਾਕਾਰ ਆਪਣਾ ਟੈਲੇਂਟ ਹੋਰਨਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ । ਅਜਿਹੇ ਹੀ ਟੈਲੇਂਟ ਦੀਆਂ ਮਾਲਕ ਹਨ ਮੋਗਾ ਦੀਆਂ ਰਹਿਣ ਵਾਲੀਆਂ ਦੋ ਬੱਚੀਆਂ ਜਿਹੜੀਆਂ ਏਨੀਂ ਦਿਨੀਂ ਟਿੱਕਟੌਕ ਤੇ ਛਾਈਆਂ ਹੋਈਆਂ ਹਨ ।

ਇਹਨਾਂ ਬੱਚੀਆਂ ਦੇ ਨਾਲ-ਨਾਲ 12ਵੀਂ ਜਮਾਤ ਤੱਕ ਪੜ੍ਹੇ ਨੌਜਵਾਨ ਨੇ ਵੀ ਟਿਕਟੌਕ ਵੀਡੀਓ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ। ਇਹ ਬੱਚੀਆਂ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹਨ। ਇਨ੍ਹਾਂ ਦੀਆਂ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਟਿਕਟੌਕ 'ਤੇ ਛਾਈਆਂ ਹੋਈਆਂ ਹਨ। ਪਿੰਡ ਦੇ ਸੰਦੀਪ ਤੂਰ ਨੇ ਉਨ੍ਹਾਂ ਦੀਆਂ ਵੀਡੀਓ ਬਣਾਈਆਂ ਹਨ।

https://www.instagram.com/p/B_onlISjHhv/

ਜਦੋਂ 12ਵੀਂ ਪਾਸ ਕਰਨ ਤੋਂ ਬਾਅਦ ਸੰਦੀਪ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਦੁਕਾਨ ਵੀ ਜ਼ਿਆਦਾ ਨਹੀਂ ਚੱਲੀ, ਤਾਂ ਉਸ ਨੇ ਟਿੱਕਟੌਕ ‘ਤੇ ਵੀਡੀਓ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ। ਵੀਡੀਓ ‘ਚ ਪੰਜ ਸਾਲਾ ਛੋਟੀ ਬੱਚੀ ਨੂਰਪ੍ਰੀਤ ਸਰਦਾਰ ਦਾ ਕਿਰਦਾਰ ਨਿਭਾਉਂਦੀ ਹੈ।

https://www.instagram.com/p/B_onkIgj3Tt/

ਉਸ ਦੀਆਂ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਕ ਲੱਖ ਤੋਂ ਵੱਧ ਲੋਕਾਂ ਦੁਆਰਾ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਤੇ ਸਾਂਝੀਆਂ ਕੀਤੀਆਂ ਗਈਆਂ ਹਨ।

https://www.instagram.com/p/B_onitmjJiW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network