ਅੰਬਰ ਵਸ਼ਿਸ਼ਟ ਅਤੇ ਸੈਵੀਨਾ ਦੀ ਆਵਾਜ਼ ‘ਚ ਫ਼ਿਲਮ ‘ਤੇਰੇ ਲਈ’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼

written by Shaminder | December 08, 2022 05:27pm

ਸਵੀਤਾਜ ਬਰਾੜ (sweetaj Brar) ਅਤੇ ਹਰੀਸ਼ ਵਰਮਾ ਦੀ ਫ਼ਿਲਮ ‘ਤੇਰੇ ਲਈ’  (Harish Verma) ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਅੰਬਰ ਵਸ਼ਿਸ਼ਟ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਮਿਊਜ਼ਿਕ ਏ ਆਰ ਦੀਪ ਦੇ ਵੱਲੋਂ ਦਿੱਤਾ ਗਿਆ ਹੈ । ਗੀਤ ‘ਚ ਹਰੀਸ਼ ਵਰਮਾ ਅਤੇ ਸਵੀਤਾਜ ਬਰਾੜ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ ।

Sweetaj Brar image From instagram

ਹੋਰ ਪੜ੍ਹੋ : ਗਾਇਕ ਸੁਲਤਾਨ ਸਿੰਘ ਦੀ ਆਵਾਜ਼ ‘ਚ ਨਵਾਂ ਗੀਤ ‘ਲਕੀਰਾਂ’ ਰਿਲੀਜ਼

ਇਹ ਇੱਕ ਰੋਮਾਂਟਿਕ ਸੌਂਗ ਹੈ, ਜਿਸ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਗੀਤ ਦੇ ਬੋਲ ਏ ਆਰ ਦੀਪ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ ਕੀਤਾ ਨਿਰਮਾਣ ਦੇ ਵੱਲੋਂ । ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਸਵੀਤਾਜ ਬਰਾੜ ਅਤੇ ਹਰੀਸ਼ ਵਰਮਾ ਤੋਂ ਇਲਾਵਾ ਭੂਮਿਕਾ ਸ਼ਰਮਾ, ਅੰਮ੍ਰਿਤ ਐਂਬੀ, ਜਰਨੈਲ ਸਿੰਘ, ਸੀਮਾ ਕੌਸ਼ਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

Sweetaj -min image From Raj brar song

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਫੈਨਸ ਦੇ ਨਾਲ ਮਨਾਇਆ ਜਨਮ ਦਿਨ, ਵੇਖੋ ਵੀਡੀਓ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਸਿੱਧੂ ਮੂਸੇਵਾਲਾ ਦੇ ਨਾਲ ਵੀ ਫ਼ਿਲਮ ‘ਚ ਨਜ਼ਰ ਆ ਚੁੱਕੀ ਹੈ । ਹਰੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ

harish-verma image From instagram

ਉੱਥੇ ਹੀ ਕਈ ਟੀਵੀ ਸੀਰੀਅਲਸ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਸਵੀਤਾਜ ਬਰਾੜ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ਇਹ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਏਗਾ ।

You may also like