ਗਾਇਕ ਕਾਕਾ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਇੱਕ ਆਟੋ ਡਰਾਈਵਰ ਤੋਂ ਕਿਵੇਂ ਬਣੇ ਕਾਮਯਾਬ ਗਾਇਕ

Written by  Shaminder   |  January 17th 2023 03:31 PM  |  Updated: January 17th 2023 03:31 PM

ਗਾਇਕ ਕਾਕਾ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਇੱਕ ਆਟੋ ਡਰਾਈਵਰ ਤੋਂ ਕਿਵੇਂ ਬਣੇ ਕਾਮਯਾਬ ਗਾਇਕ

ਗਾਇਕ ਕਾਕਾ ਦਾ ਨਾਮ ਅੱਜ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਕੋਈ ਸਮਾਂ ਹੁੰਦਾ ਸੀ ਕਾਕਾ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਮਿਹਨਤ ਮਜ਼ਦੂਰੀ ਕਰਦੇ ਹੁੰਦੇ ਸਨ ਅਤੇ ਘਰ ਦੇ ਗੁਜ਼ਾਰੇ ਦੇ ਲਈ ਆਟੋ ਚਲਾਉਂਦੇ ਹੁੰਦੇ ਸਨ । ਪਰ ਹੌਲੀ ਹੌਲੀ ਉਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ ਅਤੇ ਆਪਣੀਆਂ ਲਿਖਤਾਂ ਨੂੰ ਆਪਣੀ ਆਵਾਜ਼ ਦੇ ਨਾਲ ਬਨਾਉਣਾ ਸ਼ੁਰੂ ਕਰ ਦਿੱਤਾ।

Image Source : Instagram

ਹੋਰ ਪੜ੍ਹੋ : ਸਿੱਪੀ ਗਿੱਲ ਦੀਪ ਸਿੱਧੂ ਦੀ ਮਾਂ ਦੇ ਨਾਲ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਗਾਇਕ ਕਾਕਾ ਦਾ ਜਨਮ ਪਟਿਆਲਾ ਦੇ ਪਿੰਡ ਚੰਦੂਮਾਜਰਾ ‘ਚ 17 ਜਨਵਰੀ 1993ਨੂੰ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਅਤੇ ਖੁਦ ਕਾਕਾ ਆਟੋ ਡਰਾਈਵਿੰਗ ਕਰਦੇ ਸਨ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 2019 ‘ਚ ਕੀਤੀ ਸੀ ।

image Source : Instagram

ਹੋਰ ਪੜ੍ਹੋ : ਸੋਨੂੰ ਸੂਦ ਨੇ ਘੇਰੇ ਅਕਸ਼ੇ ਦੇ ਦੋਸਤ, ਤੰਬਾਕੂ ਖਾਣ ‘ਤੇ ਇਸ ਤਰ੍ਹਾਂ ਲਗਾਈ ਕਲਾਸ, ਵੇਖੋ ਵੀਡੀਓ

ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਸੋਸ਼ਲ ਮੀਡੀਆ ‘ਤੇ ਕਾਕਾ ਦੀ ਵੱਡੀ ਫੈਨ ਫਾਲਵਿੰਗ ਹੈ ਅਤੇ ਹੁਣ ਤੱਕ ਵਿਦੇਸ਼ਾਂ ‘ਚ ਵੀ ਪਰਫਾਰਮ ਕਰ ਚੁੱਕੇ ਹਨ ।ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।

ਗਾਇਕ ਨੇ ਹੁਣ ਤੱਕ ਕਈ ਲਾਈਵ ਸ਼ੋਅ ਅਤੇ ਵਿਦੇਸ਼ਾਂ ‘ਚ ਵੀ ਪਰਫਾਰਮ ਕਰ ਚੁੱਕੇ ਹਨ । ਕਾਕਾ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ ।ਖ਼ਬਰਾਂ ਮੁਤਾਬਕ ਗਾਇਕ 15 ਕਰੋੜ ਦੀ ਜਾਇਦਾਦ ਦਾ ਮਾਲਕ ਹੈ। 2022 ਦੀ ਇੱਕ ਰਿਪੋਰਟ ਮੁਤਾਬਕ ਕਾਕਾ ਦੀ ਕੁੱਲ ਜਾਇਦਾਦ 2  ਮਿਲੀਅਨ ਡਾਲਰ  ਯਾਨਿ  15 ਕਰੋੜ ਰੁਪਏ ਹੈ। ਇਹ ਮੁਕਾਮ ਉਨ੍ਹਾਂ ਨੇ ਸਿਰਫ਼ 3 ਸਾਲਾਂ 'ਚ ਹਾਸਲ ਕੀਤਾ ਹੈ।

 

View this post on Instagram

 

A post shared by Kaka (@kaka._.ji)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network