ਬੰਟੀ ਬੈਂਸ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਬੰਟੀ ਬੈਂਸ ਨੇ ਤਸਵੀਰ ਸ਼ੇਅਰ ਕਰਕੇ ਦਿੱਤੀ ਵਧਾਈ

written by Shaminder | January 22, 2022

ਬੰਟੀ ਬੈਂਸ (Bunty Bains) ਦੀ ਪਤਨੀ (Wife) ਦਾ ਅੱਜ ਜਨਮ ਦਿਨ (Birthday) ਹੈ ।ਆਪਣੀ ਪਤਨੀ ਦੇ ਜਨਮ ਦਿਨ ‘ਤੇ ਉੇਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਬੰਟੀ ਬੈਂਸ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਵਧਾਈ ਦੇ ਰਹੇ ਹਨ ।ਉਨ੍ਹਾਂ ਦੀ ਪਤਨੀ ਦਾ ਨਾਂਅ ਅਮਨਪ੍ਰੀਤ ਬੈਂਸ ਹੈ ਅਤੇ ਕੁਝ ਸਮਾਂ ਪਹਿਲਾਂ ਬੰਟੀ ਬੈਂਸ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ ।

bunty bains image From instagram

ਹੋਰ ਪੜ੍ਹੋ : ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨੂੰ ਕੀਤਾ ਯਾਦ

ਬਂੰਟੀ ਬੈਂਸ ਦੇ ਵਰਕ ਫਰੰਰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਉੱਘੇ ਗੀਤਕਾਰ ਬੰਟੀ ਬੈਂਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਨਾਂਅ ਬਨਾਉਣ ਲਈ ਬਹੁਤ ਮਿਹਨਤਾਂ ਕੀਤੀਆਂ ਨੇ । ਬੰਟੀ ਬੈਂਸ ਆਪਣੀ ਮਿਹਨਤ ਨਾਲ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂ ਦੀ ਕੰਪਨੀ ਖੜੀ ਕਰ ਲਈ ਹੈ ।

ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਉੱਥੇ ਉਹਨਾਂ ਕਈ ਗਾਇਕਾਂ ਨੂੰ ਸਫਲਤਾ ਦਾ ਰਾਹ ਦਿਖਾਇਆ ਜਿਵੇਂ ਕੌਰ ਬੀ, ਜੈਨੀ ਜੌਹਲ , ਗਿਤਾਜ਼ ਬਿੰਦਰੱਖੀਆ , ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਦੇ ਨਾਂਅ ਇਸ ਲਿਸਟ ‘ਚ ਸ਼ਾਮਿਲ ਨੇ । ਬੰਟੀ ਬੈਂਸ ਦੇ ਲਿਖੇ ਗੀਤ ਗੁਰੂ ਰੰਧਾਵਾ, ਰਣਜੀਤ ਬਾਵਾ, ਰੌਸ਼ਨ ਪ੍ਰਿੰਸ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਨੇ । ਬੰਟੀ ਬੈਂਸ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਕੰਪਨੀ ਵੱਲੋਂ ਕਈ ਮਿਆਰੀ ਪ੍ਰੋਗਰਾਮ ਵੀ ਤਿਆਰ ਕੀਤੇ ਜਾ ਰਹੇ ਹਨ।

 

View this post on Instagram

 

A post shared by Bunty Bains (@buntybains)

You may also like