ਦਿਲਜੀਤ ਦੋਸਾਂਝ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

written by Shaminder | January 06, 2022

ਦਿਲਜੀਤ ਦੋਸਾਂਝ (Diljit Dosanjh) ਦਾ ਅੱਜ ਜਨਮ ਦਿਨ (Birthday) ਹੈ । ਦਿਲਜੀਤ ਦੋਸਾਂਝ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ । ਇਸ ਦੇ ਨਾਲ ਹੀ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਦਿਲਜੀਤ ਦੋਸਾਂਝ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਦਿਲਜੀਤ ਦੋਸਾਂਝ ਜਿੱਥੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ । ਉੱਥੇ ਹੀ ਫੈਸ਼ਨ (Fashion) ਦੇ ਮਾਮਲੇ ‘ਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ । ਜਿਸ ਦਾ ਖੁਲਾਸਾ ਕਰਣ ਜੌਹਰ ਇੱਕ ਇੰਟਰਵਿਊ ਵਿੱਚ ਕਰ ਚੁੱਕੇ ਹਨ ।

Diljit Dosanjh image From instagram

ਹੋਰ ਪੜ੍ਹੋ : ਬਿੱਗ ਬੌਸ ਦੇ ਟਾਸਕ ਦੌਰਾਨ ਦੇਵੋਲੀਨਾ ਨੇ ਪੈਂਟ ‘ਚ ਕੀਤਾ ਟਾਇਲਟ, 15 ਘੰਟੇ ਤੱਕ ਖੜੀ ਰਹੀ ਪੋਲ ‘ਤੇ

ਕਰਣ ਜੌਹਰ ਇੱਕ ਬਿਹਤਰੀਨ ਫ਼ਿਲਮਸਾਜ, ਐਂਕਰ ਤੇ ਡਾਇਰੈਕਟਰ ਹਨ ।ਪਰ ਇਸ ਦੇ ਨਾਲ ਹੀ ਉਹ ਫੈਸ਼ਨ ਦੇ ਮਾਮਲੇ ਵਿੱਚ ਵੀ ਹਰ ਇੱਕ ਨੂੰ ਟੱਕਰ ਦਿੰਦੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੇ ਡਿਜ਼ਾਈਨਰ ਕੱਪੜਿਆਂ ਤੋਂ ਲਗਾਇਆ ਜਾ ਸਕਦਾ ਹੈ । ਉਹ ਹਮੇਸ਼ਾ ਮਹਿੰਗੇ ਬਰੈਂਡ ਦੇ ਕੱਪੜਿਆਂ ਵਿੱਚ ਦਿਖਾਈ ਦਿੰਦੇ ਹਨ ।

Diljit-Nimrat

ਪਰ ਇਸ ਮਾਮਲੇ ਵਿੱਚ ਹੁਣ ਉਹ ਕੁਝ ਡਰਨ ਲੱਗੇ ਹਨ ਕਿਉਂਕਿ ਕੱਪੜਿਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ ।ਇਸ ਦਾ ਖੁਲਾਸਾ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਨੇਹਾ ਧੂਪੀਆ ਦੇ ਇੱਕ ਚੈਟ ਸ਼ੋਅ ਵਿੱਚ ਕੀਤਾ ਸੀ ।

 

View this post on Instagram

 

A post shared by DILJIT DOSANJH (@diljitdosanjh)

ਕਰਨ ਜੌਹਰ ਨੇ ਕਿਹਾ ਸੀ ‘ਉਹ ਹਮੇਸ਼ਾ ਨਵੇਂ ਕੱਪੜੇ ਸੰਭਾਲ ਕੇ ਰੱਖਦੇ ਹਨ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਕਿਸੇ ਖ਼ਾਸ ਮੌਕੇ ਜਾਂ ਫਿਰ ਫੰਗਸ਼ਨ ਤੇ ਪਾ ਸਕਣ, ਪਰ ਉਹਨਾਂ ਦਾ ਉਦੋਂ ਦਿਲ ਟੁੱਟ ਜਾਂਦਾ ਹੈ ਜਦੋਂ ਦਿਲਜੀਤ ਉਸੇ ਤਰ੍ਹਾਂ ਦੇ ਕੱਪੜਿਆਂ ਵਿੱਚ ਕੋਈ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦਾ ਹੈ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

You may also like