ਡਿੰਪਲ ਕਪਾਡੀਆ ਦਾ ਅੱਜ ਹੈ ਜਨਮ ਦਿਨ,ਪ੍ਰਸ਼ੰਸਕ ਦੇ ਰਹੇ ਵਧਾਈ 

Reported by: PTC Punjabi Desk | Edited by: Shaminder  |  June 08th 2021 02:02 PM |  Updated: June 08th 2021 02:02 PM

ਡਿੰਪਲ ਕਪਾਡੀਆ ਦਾ ਅੱਜ ਹੈ ਜਨਮ ਦਿਨ,ਪ੍ਰਸ਼ੰਸਕ ਦੇ ਰਹੇ ਵਧਾਈ 

ਡਿੰਪਲ ਕਪਾਡੀਆ ਦਾ ਅੱਜ ਜਨਮ ਦਿਨ ਹੈ । ਉਸ ਨੇ ਮਹਿਜ਼ 16  ਸਾਲ ਦੀ ਉਮਰ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ । ਬਤੌਰ ਅਦਾਕਾਰਾ ਉਸ ਨੇ ‘ਬੌਬੀ’ ਫ਼ਿਲਮ ਨਾਲ ਸ਼ੁਰੂਆਤ ਕੀਤੀ ਸੀ ਅਤੇ ਰਿਸ਼ੀ ਕਪੂਰ ਵੀ ਬਤੌਰ ਮੁੱਖ ਅਦਾਕਾਰ ਇਸੇ ਫ਼ਿਲਮ ਤੋਂ ਆਪਣੀ ਸ਼ੁਰੂਆਤ ਕੀਤੀ ਸੀ । ਇਹ ਫ਼ਿਲਮ ਉਸ ਸਮੇਂ ਦੀ ਹਿੱਟ ਫ਼ਿਲਮ ਸਾਬਿਤ ਹੋਈ ਸੀ ਅਤੇ ਇਸੇ ਫ਼ਿਲਮ ਤੋਂ ਬਾਅਦ 11 ਸਾਲ ਤੱਕ ਡਿੰਪਲ ਕਪਾਡੀਆ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ ।

Dimple Image From dimplekapadia_fanpage Instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਤਸਵੀਰ ਕੀਤੀ ਸਾਂਝੀ 

Dimple twinkle Image From dimplekapadia_fanpage Instagram

ਇਸ ਦਾ ਕਾਰਨ ਸੀ ਰਾਜੇਸ਼ ਖੰਨਾ ਕਿਉਂਕਿ ਡਿੰਪਲ ਨੇ ਰਾਜੇਸ਼ ਦੇ ਨਾਲ ਵਿਆਹ ਕਰਵਾ ਲਿਆ ਸੀ,ਫਿਲਮ ਬੌਬੀ ਤੋਂ ਬਾਅਦ, ਡਿੰਪਲ ਕਪਾਡ਼ੀਆ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ।

Dimple And Rajesh Image From dimplekapadia_fanpage Instagram

ਵਿਆਹ ਦੇ ਸਮੇਂ, ਡਿੰਪਲ ਕਪਾਡ਼ੀਆ ਰਾਜੇਸ਼ ਦੀ ਉਮਰ ਦੇ ਲਗਪਗ ਅੱਧ ਸੀ। ਰਾਜੇਸ਼-ਡਿੰਪਲ ਦੇ ਵਿਆਹ ਦੀ ਇਕ ਛੋਟੀ ਜਿਹੀ ਫਿਲਮ ਉਸ ਸਮੇਂ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਕੋਈ ਵੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਈ ਜਾਂਦੀ ਸੀ। ਫਿਰ ਡਿੰਪਲ ਸਿਨੇਮਾ ਦੇ ਪਰਦੇ ਤੋਂ ਦੂਰ ਹੋ ਗਈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network