
ਗਿੱਪੀ ਗਰੇਵਾਲ (Gippy Grewal) ਦੇ ਭਰਾ ਸਿੱਪੀ ਗਰੇਵਾਲ (Sippy Grewal) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਅਦਾਕਾਰ ਦੀ ਭਤੀਜੀ ਮੁਸਕਾਨ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਮਾਪਿਆਂ ਦੀਆਂ ਤਸਵੀਰਾਂ ਵਾਲਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦੇ ਮਾਤਾ ਪਿਤਾ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੁਸਕਾਨ ਗਰੇਵਾਲ ਨੇ ਲਿਖਿਆ ਕਿ ‘ਬਿਹਤਰੀਨ ਜੋੜੇ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ।
ਹੋਰ ਪੜ੍ਹੋ : ਸ਼ਰਾਬ ਦੇ ਨਸ਼ੇ ‘ਚ ਝੂਮਦੀ ਨਜ਼ਰ ਆਈ ਸੀ ਸੋਹੇਲ ਖ਼ਾਨ ਦੀ ਐਕਸ ਵਾਈਫ ਸੀਮਾ ਖ਼ਾਨ, ਜਾਣੋ ਪੁੱਤਰ ਨੇ ਕਿਸ ਤਰ੍ਹਾਂ ਦਾ ਦਿੱਤਾ ਰਿਐਕਸ਼ਨ
ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਮੇਰੇ ਮਾਤਾ-ਪਿਤਾ ਅਤੇ ਮੇਰੇ ਸਭ ਤੋਂ ਚੰਗੇ ਦੋਸਤ ਦੇ ਰੂਪ ਵਿੱਚ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ। ਮੈਂ ਤੁਹਾਨੂੰ ਸਾਰੀਆਂ ਖੁਸ਼ੀਆਂ ਅਤੇ ਪਿਆਰ ਅਤੇ ਸਫਲਤਾ ਦੀ ਕਾਮਨਾ ਕਰਦਾ ਹਾਂ। ਅੱਛਾ ਦਿਨ ਬਿਤਾਓ, ਦੋਸਤੋਂ ਮੈਂ ਤੋਹਾਨੂੰ ਪਿਆਰ ਕਰਦਾ ਹਾਂ’।

ਹੋਰ ਪੜ੍ਹੋ : ਰਾਖੀ ਸਾਵੰਤ ਦੀ ਮਾਂ ਦਾ ਹਸਪਤਾਲ ‘ਚੋਂ ਵੀਡੀਓ ਆਇਆ ਸਾਹਮਣੇ, ਮਾਂ ਦੀ ਹਾਲਤ ਵੇਖ ਰੋਂਦੀ ਨਜ਼ਰ ਆਈ ਅਦਾਕਾਰਾ
ਜਿਉਂ ਹੀ ਮੁਸਕਾਨ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਦੱਸ ਦਈਏ ਕਿ ਮੁਸਕਾਨ ਗਰੇਵਾਲ ਅਕਸਰ ਆਪਣੇ ਪਰਿਵਾਰ ਦੇ ਨਾਲ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਬੀਤੇ ਦਿਨੀਂ ਉਸ ਨੇ ਆਪਣੀ ਵੈਡਿੰਗ ਐਨੀਵਰਸਰੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।
ਗਿੱਪੀ ਗਰੇਵਾਲ ਦੇ ਵੱਡੇ ਭਰਾ ਸਿੱਪੀ ਗਰੇਵਾਲ ਵਿਦੇਸ਼ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਧੀ ਮੁਸਕਾਨ ਗਰੇਵਾਲ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।
View this post on Instagram