ਅੱਜ ਹੈ ਗੋਵਿੰਦਾ ਦਾ ਜਨਮ ਦਿਨ, ਇਸ ਗਲਤੀ ਕਰਕੇ ਬਾਲੀਵੁੱਡ ਵਿੱਚੋਂ ਹੋ ਗਏ ਗਾਇਬ

Written by  Rupinder Kaler   |  December 21st 2020 02:13 PM  |  Updated: December 21st 2020 02:15 PM

ਅੱਜ ਹੈ ਗੋਵਿੰਦਾ ਦਾ ਜਨਮ ਦਿਨ, ਇਸ ਗਲਤੀ ਕਰਕੇ ਬਾਲੀਵੁੱਡ ਵਿੱਚੋਂ ਹੋ ਗਏ ਗਾਇਬ

ਗੋਵਿੰਦਾ ਅਜਿਹਾ ਨਾਂ ਹੈ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੈ । ਪਰ 90 ਦੇ ਦਹਾਕੇ ਤੋਂ ਬਾਅਦ ਗੋਵਿੰਦਾ ਬਾਲੀਵੁੱਡ ਵਿੱਚੋਂ ਗਾਇਬ ਹੀ ਹੋ ਗਏ ਹਨ । ਇਹ ਦੇਖ ਕੇ ਹਰ ਕਿਸੇ ਦੇ ਦਿਮਾਗ ਵਿੱਚ ਇਹ ਹੀ ਸਵਾਲ ਆਉਂਦਾ ਹੈ ਕਿ ਉਹ ਇਸ ਤਰ੍ਹਾਂ ਕਿਸ ਤਰ੍ਹਾਂ ਗਾਇਬ ਹੋ ਗਏ । ਜਿਸ ਦਾ ਜਵਾਬ ਗੋਵਿੰਦਾ ਨੇ ਖੁਦ ਇੱਕ ਇੰਟਰਵਿਊ ਵਿੱਚ ਦਿੱਤਾ ਸੀ । ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਵੱਡੇ ਗਰੁੱਪ ਨਾਲ ਨਾ ਜੁੜਿਆ ਹੋਣਾ, ਉਹਨਾਂ ਦੇ ਕਰੀਅਰ ਲਈ ਬਹੁਤ ਨੁਕਸਾਨ ਦਾਇਕ ਰਿਹਾ ।

Govinda

ਹੋਰ ਪੜ੍ਹੋ :

govinda

ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਕਿਸੇ ਵੱਡੇ ਪ੍ਰੋਡਕਸ਼ਨ ਹਾਊਸ ਜਾਂ ਗਰੁੱਪ ਨਾਲ ਜੁੜੇ ਰਹਿੰਦੇ ਤਾਂ ਸ਼ਾਇਦ ਉਹਨਾਂ ਨੂੰ ਵੱਡੀਆਂ ਫ਼ਿਲਮਾਂ ਮਿਲਦੀਆਂ ਰਹਿੰਦੀਆ । ਉਹਨਾਂ ਨੇ ਕਿਹਾ ਕਿ ਬਾਲੀਵੁੱਡ ਇੱਕ ਵੱਡਾ ਪਰਿਵਾਰ ਹੈ, ਜੇਕਰ ਤੁਸੀਂ ਸਾਰਿਆਂ ਨਾਲ ਬਣਾ ਕੇ ਚੱਲਦੇ ਹੋ ਤਾਂ ਇਹ ਕੰਮ ਕਰ ਜਾਵੇਗਾ ।

Karamjit Anmol meets Govinda and his Daughter in Mumbai

ਜੇਕਰ ਤੁਸੀਂ ਉਸ ਪਰਿਵਾਰ ਦਾ ਹਿੱਸਾ ਹੋ ਤਾਂ ਤੁਸੀਂ ਵਧੀਆ ਕੰਮ ਕਰੋਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਵਿੰਦਾ ਦਾ ਡਾਇਰੈਕਟਰ ਡੇਵਿਡ ਧਵਨ ਨਾਲ ਮਨ ਮੁਟਾਅ ਚੱਲ ਰਿਹਾ ਹੈ । ਜਦੋਂ ਕਿ ਇਸ ਜੋੜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਵਿੰਦਾ 21 ਦਸੰਬਰ ਯਾਨੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network