ਗੁਰਕਿਰਪਾਲ ਸੁਰਾਪੁਰੀ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ

written by Rupinder Kaler | February 25, 2021

ਗੁਰਕਿਰਪਾਲ ਸੁਰਾਪੁਰੀ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸੰਸਕਾਂ ਵੱਲੋਂ ਸੋਸ਼ਲ ਮੀਡੀਆ ਤੇ ਲਗਾਤਾਰ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਗੁਰਕਿਰਪਾਲ ਸੁਰਾਪੁਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

Image from gurkirpalsurapuri5's instagram
ਹੋਰ ਪੜ੍ਹੋ : ਹਨੀ ਸਿੰਘ ਦੀ ਇਸ ਘੜੀ ਦੀ ਕੀਮਤ ਹੈ ਲੱਖਾਂ ਰੁਪਏ, ਜਾਣ ਕੇ ਹੋ ਜਾਓਗੇ ਹੈਰਾਨ !
Image from gurkirpalsurapuri5's instagram
ਤੁਹਾਨੂੰ ਦੱਸ ਦਿੰਦੇ ਹਾਂ ਗੁਰਕਿਰਪਾਲ ਸੁਰਾਪੁਰੀ ਦਾ ਮਿਊਜ਼ਿਕ ਨਾਲ ਕੋਈ ਵੀ ਵਾਸਤਾ ਨਹੀਂ ਸੀ ਸ਼ੁਰੂ ਦੇ ਦਿਨਾਂ ਵਿੱਚ ਉਹ ਪਨ ਵਾਇਰ ਨਾਂ ਦੀ ਕੰਪਨੀ ਵਿੱਚ ਸੀਨੀਅਰ ਟੈਕਨੀਕਲ ਅਸਿਸਟੈਂਟ ਦੇ ਤੌਰ 'ਤੇ ਕੰਮ ਕਰਦੇ ਸਨ । ਗੁਰਕਿਰਪਾਲ ਸੁਰਾਪੁਰੀ ਨੇ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਵਿੱਚ ਡਿਪਲੋਮਾ ਕੀਤਾ ਹੋਇਆ ਹੈ । ਇਸ ਸਭ ਦੇ ਚਲਦੇ ਉਹ ਭੰਗੜਾ ਆਰਟਿਸਟ ਸੁਰਿੰਦਰ ਰਿਹਾਲ ਦੀ ਪਾਰਟੀ ਵਿੱਚ ਬੋਲੀਆਂ ਪਾਉਂਦੇ ਹੁੰਦੇ ਸਨ ।
Image from gurkirpalsurapuri5's instagram
ਪਰ ਜਦੋਂ ਉਹਨਾਂ ਦੀ ਅਵਾਜ਼ ਨੂੰ ਹਰ ਇੱਕ ਨੇ ਪਸੰਦ ਕੀਤਾ ਤਾਂ ਉਹਨਾਂ ਨੇ ਵਾਸੂਦੇਵ ਗੋਸਵਾਮੀ ਕੋਲੋਂ ਮਿਊਜ਼ਿਕ ਦੀਆਂ ਬਰੀਕੀਆਂ ਸਿੱਖੀਆਂ । ਗੁਰਕਿਰਪਾਲ ਸੁਰਾਪੁਰੀ ਦਾ ਸਭ ਤੋਂ ਪਹਿਲਾ ਹਿੱਟ ਗੀਤ ਕੰਗਣਾ ਸੀ ਇਹ ਗੀਤ ਵੀ ਸਭ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਆਇਆ ਸੀ ਇਸ ਗੀਤ ਨੇ ਗੁਰਕਿਰਪਾਲ ਸੁਰਾਪੁਰੀ ਨੂੰ ਗਾਇਕੀ ਦੇ ਖੇਤਰ ਵਿੱਚ ਇੱਕ ਪਹਿਚਾਣ ਦਿਵਾ ਦਿੱਤੀ ਸੀ ।

0 Comments
0

You may also like