ਹਨੀ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ, ਪ੍ਰਸ਼ੰਸਕ ਦੇ ਰਹੇ ਵਧਾਈਆਂ

written by Shaminder | January 23, 2021

ਪੰਜਾਬੀ ਇੰਡਸਟਰੀ ਦੇ ਰੈਪ ਸਟਾਰ ਯੋ ਯੋ ਹਨੀ ਸਿੰਘ ਅੱਜ ਆਪਣੇ ਵਿਆਹ ਦੀ ਐਨੀਵਰਸਿਰੀ ਮਨਾ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੀ ਪਤਨੀ ਨੂੰ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਅਤੇ ਨਾਲ ਹੀ ਆਪਣੇ ਫੈਨਸ ਨੂੰ ਵੀ ਇਹ ਦੱਸਿਆ ਕਿ ਸਿੰਘਸਟਾ ਦਾ ਜਨਮ ਦਿਨ ਵੀ ਹੈ ।

honey singh

ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ । ਹਨੀ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਹਨੀ ਤੇ ਸ਼ਾਲਿਨੀ ਦੇ ਵਿਆਹ ਨੂੰ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ।

ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਸਮਰਪਿਤ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ ‘ਕਿਸਾਨਾਂ ਦਿੱਲੀ ਜਾਮ ਕਰਤੀ’ ਰਿਲੀਜ਼

honey singh

ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਇੱਕ ਹੀ ਕਲਾਸ ਵਿੱਚ ਪੜ੍ਹਦੇ ਸਨ ਤੇ ਇਸੇ ਦੌਰਾਨ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸਨ ਤੇ ਕਈ ਸਾਲ ਦੋਹਾਂ ਨੇ ਇਸ ਰਿਸ਼ਤੇ ਨੂੰ ਲੋਕਾਂ ਤੋਂ ਛੁਪਾ ਕੇ ਰੱਖਿਆ ।

honey singh

ਬਾਅਦ ਵਿੱਚ ਹਨੀ ਸਿੰਘ ਪੜ੍ਹਾਈ ਕਰਨ ਲਈ ਇੰਗਲੈਂਡ ਚਲੇ ਗਏ ਪਰ ਦੋਹਾਂ ਦੇ ਰਿਸ਼ਤੇ ਵਿੱਚ ਕੋਈ ਵੀ ਦੂਰੀ ਨਹੀਂ ਆਈ ਤੇ ਦੋਵੇਂ ਰਿਲੇਸ਼ਨ ਵਿੱਚ ਰਹੇ । ਹਨੀ ਸਿੰਘ ਜਦੋਂ ਵੀ ਭਾਰਤ ਆਉਂਦੇ ਤਾਂ ਸ਼ਾਲਿਨੀ ਨਾਲ ਮੁਲਾਕਾਤ ਕਰਦੇ । ਇਸ ਤੋਂ ਬਾਅਦ ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਤੇ ਪਰਿਵਾਰ ਦੀ ਮੌਜੂਦਗੀ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ ।

 

View this post on Instagram

 

A post shared by Yo Yo Honey Singh (@yoyohoneysingh)

ਭਾਵੇਂ ਹਨੀ ਸਿੰਘ ਨੇ ਆਪਣੇ ਵਿਆਹ ਤੋਂ ਮੀਡੀਆ ਨੂੰ ਦੂਰ ਰੱਖਿਆ ਪਰ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਹਰ ਥਾਂ ਤੇ ਵਾਇਰਲ ਹੋਈਆਂ । ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਨੀ ਬਾਲੀਵੁੱਡ ਤੋਂ ਗਾਇਬ ਹੋ ਗਏ ਸਨ। ਸ਼ਾਲਿਨੀ ਨੇ ਹਨੀ ਸਿੰਘ ਦੇ ਹਰ ਸੁੱਖ ਦੁੱਖ ਵਿੱਚ ਸਾਥ ਦਿੱਤਾ ਜਿਸ ਦੀ ਬਦੌਲਤ ਹਨੀ ਸਿੰਘ ਨੇ ਇੱਕ ਵਾਰ ਫਿਰ ਇੰਡਸਟਰੀ ਵਿੱਚ ਜ਼ਬਰਦਸਤ ਵਾਪਸੀ ਕੀਤੀ ਹੈ ।

 

0 Comments
0

You may also like