ਜਸਵਿੰਦਰ ਬਰਾੜ ਦੀ ਧੀ ਜਸ਼ਨ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਧੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

written by Shaminder | September 11, 2021

ਜਸਵਿੰਦਰ ਬਰਾੜ (Jaswinder Brar) ਦੀ ਧੀ ਜਸ਼ਨ (Jashan) ਦਾ ਅੱਜ ਜਨਮ ਦਿਨ ਹੈ । ਗਾਇਕਾ ਨੇ ਆਪਣੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । ਉਸਨੇ ਲਿਖਿਆ ਜਿਸ ਦੇ ਨਾਲ ਮੇਰਾ ਹਰ ਪਲ ਜਸ਼ਨ ਮਨਾਉਂਦਾ ਹੈ,ਅੱਜ ਓਸੇ ਜਸ਼ਨ ਦਾ ਜਨਮਦਿਨ ਹੈ ।

jaswinder brar Image From Instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਤਸਵੀਰ ‘ਤੇ ਗਾਇਕਾ ਦੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਧੀ ਦੇ ਜਨਮ ਦਿਨ ‘ਤੇ ਉਸ ਨੂੰ ਵਧਾਈ ਦਿੱਤੀ ਜਾ ਰਹੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗਾਇਕਾ ਦਾ ਵੀ ਜਨਮ ਦਿਨ ਸੀ । ਇਸ ਮੌਕੇ ‘ਤੇ ਵੀ ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

jaswinder brar Image From Instagram

ਅਖਾੜਿਆਂ ਦੀ ਰਾਣੀ ਆਖੀ ਜਾਣ ਵਾਲੀ ਜਸਵਿੰਦਰ ਬਰਾੜ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਜਸਵਿੰਦਰ ਬਰਾੜ ਸਾਫ ਸੁਥਰੇ ਗਾਣੇ ਗਾਉਂਦੀ ਹੈ । ਉਨ੍ਹਾਂ ਦੇ ਅਖਾੜਿਆਂ ‘ਚ ਲੋਕ ਵਹੀਰਾਂ ਘੱਤ ਕੇ ਪਹੁੰਚਦੇ ਹਨ ।

ਪਰ ਕੁਝ ਸਮਾਂ ਉਨ੍ਹਾਂ ਨੇ ਗਾਇਕੀ ਤੋਂ ਦੂਰੀ ਬਣਾ ਲਈ ਸੀ ।ਜਿਸ ਦਾ ਕਾਰਨ ਉਨ੍ਹਾਂ ਦੇ ਘਰ ‘ਚ ਹੋਈ ਅਸਥਿਰਤਾ ਸੀ । ਜਿਸ ਕਾਰਨ ਉਹ ਕਾਫੀ ਸਮਾਂ ਪਰੇਸ਼ਾਨ ਰਹੇ ਸੀ । ਉਹ ਅੱਜ ਵੀ ਅਖਾੜਿਆਂ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨ ਦਿੰਦੀ ਹੈ ।

0 Comments
0

You may also like