ਜੈਜ਼ੀ ਬੀ ਦਾ ਅੱਜ ਹੈ ਜਨਮ ਦਿਨ, ਦੇਬੀ ਮਖਸੂਸਪੁਰੀ ਨੇ ਦਿੱਤੀ ਵਧਾਈ

written by Rupinder Kaler | April 01, 2021 01:17pm

ਜੈਜ਼ੀ ਬੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਨੇ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਛੱਤਾਂ ‘ਤੇ ਕੰਮ ਕਰਦੇ ਮੁੰਡੇ ਲਾ ਜੈਜ਼ੀ ਬੈਂਸ ਦੇ ਗਾਣੇ…ਜਨਮ ਦਿਨ ਮੁਬਾਰਕ ਸਾਡੇ ਭਰਾ ਜੈਜ਼ੀ ਬੀ ਨੂੰ’ ।

jazzy b Image From Debbi’s Instagram

ਹੋਰ ਪੜ੍ਹੋ : ਅਦਾਕਾਰਾ ਕਿਰਨ ਖੇਰ ਬਲੱਡ ਕੈਂਸਰ ਨਾਲ ਪੀੜਤ, ਮੁੰਬਈ ‘ਚ ਚੱਲ ਰਿਹਾ ਇਲਾਜ

jazzy-b Image From Jazzy B’s Instagram

ਜੈਜ਼ੀ ਬੀ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਫੈਨਸ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਮਿੱਤਰਾਂ ਦੇ ਬੂਟ, ਮਹਾਰਾਜੇ, ਪਾਰਟੀ ਗੈਟਿੰਗ ਹੋਟ , ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਗਾਉਣ ਵਾਲੇ ਜੈਜ਼ੀ-ਬੀ ਦਾ ਅੱਜ ਜਨਮ ਦਿਨ ਹੈ ।

jazzy-b-and-his-family Image From Jazzy B’s Instagram

ਭਾਵੇਂ ਜੈਜ਼ੀ ਬੀ ਪੰਜ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਨਾਲ ਵੈਨਕੂਵਰ, ਕੈਨੇਡਾ ਚਲੇ ਗਏ ਸੀ ਪਰ ਪੰਜਾਬੀ, ਪੰਜਾਬ ਤੇ ਪੰਜਾਬੀਅਤ ਉਹਨਾਂ ਦੀ ਰੂਹ ਵਿੱਚ ਵਸਦੀ ਹੈ । ਜੈਜ਼ੀ ਬੀ ਉਰਫ ਜਸਵਿੰਦਰ ਸਿੰਘ ਬੈਂਸ ਦਾ ਜਨਮ 1 ਅਪ੍ਰੈਲ  ਨੂੰ ਪਿੰਡ ਦੁਰਗਾਪੁਰ ਨਵਾਂ ਸ਼ਹਿਰ ਵਿੱਚ ਹੋਇਆ ।

 

View this post on Instagram

 

A post shared by Debi Makhsoospuri (@debiofficial)

ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਹਰਦੀਪ ਕੌਰ ਨਾਲ ਹੋਇਆ । ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ।

You may also like