ਕਰੀਨਾ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਸ ਦੀ ਜ਼ਿੰਦਗੀ ਨਾਲ ਜੁੜਿਆ ਦਿਲਚਸਪ ਕਿੱਸਾ

written by Shaminder | September 21, 2021

ਕਿੱਸਾ ਕਰੀਨਾ ਕਪੂਰ (Kareena Kapoor khan)ਦਾ ਅੱਜ ਜਨਮ ਦਿਨ  (Birthday)ਹੈ । ਆਪਣੇ ਜਨਮ ਦਿਨ ‘ਤੇ ਉਹ ਮਾਲਦੀਵ ‘ਚ ਮੌਜੂਦ ਹੈ । ਜਿੱਥੇ ਉਹ ਆਪਣਾ ਜਨਮਦਿਨ ਮਨਾ ਰਹੀ ਹੈ । ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪਤੀ ਸੈਫ ਅਲੀ ਖ਼ਾਨ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਸ ਤੋਂ ਇਲਾਵਾ ਅਦਾਕਾਰਾ ਦੀ ਗਰਲ ਗੈਂਗ ਯਾਨੀ ਕਿ ਅਦਾਕਾਰਾ ਦੀਆਂ ਸਹੇਲੀਆਂ ਅੰਮ੍ਰਿਤਾ ਅਰੋੜਾ, ਮਲਾਇਕਾ ਅਰੋੜਾ ਸਣੇ ਕਈ ਹਸਤੀਆਂ ਨੇ ਵਧਾਈ ਦਿੱਤੀ ਹੈ ।

Kareena Kapoor pp-min (2) Image From Instagram

ਹੋਰ ਪੜ੍ਹੋ : ਸੋਨੂੰ ਸੂਦ ਇਨਕਮ ਟੈਕਸ ਵਿਭਾਗ ਦੀ ਰੇਡ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਹੋਏ ਮੁਖਾਤਿਬ, ਆਖੀ ਇਹ ਗੱਲ

ਅੱਜ ਅਸੀਂ ਤੁਹਾਨੂੰ ਕਰੀਨਾ ਕਪੂਰ ਦੇ ਜਨਮ ਦਿਨ ‘ਤੇ ਉਸ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਜਦੋਂ ੧੫ ਸਾਲ ਦੀ ਉਮਰ ‘ਚ ਕਰੀਨਾ ਨੂੰ ਇੱਕ ਮੁੰਡੇ ਦੇ ਨਾਲ ਪਿਆਰ ਹੋ ਗਿਆ ਸੀ । ਪਰ ਇਸ ਪਿਆਰ ਦੀ ਸਜ਼ਾ ਵੀ ਉਸ ਨੂੰ ਮਿਲੀ ਸੀ ।

Kareena Kapoor Ali khan pp-min Image From Instagram

ਦਰਅਸਲ ੧੫ ਸਾਲ ਦੀ ਉਮਰ ‘ਚ ਕਰੀਨਾ ਨੂੰ ਇੱਕ ਮੁੰਡਾ ਬਹੁਤ ਪਸੰਦ ਸੀ । ਅਕਸਰ ਕਰੀਨਾ ਆਪਣੀ ਮਾਂ ਤੋਂ ਛਿਪ ਕੇ ਉਸ ਮੁੰਡੇ ਨੂੰ ਮਿਲਣ ਦੇ ਲਈ ਜਾਂਦੀ ਸੀ । ਪਰ ਇਸ ਦੀ ਭਿਣਕ ਉਸ ਦੀ ਮਾਂ ਬਬੀਤਾ ਨੂੰ ਲੱਗ ਗਈ ਸੀ ।

 

View this post on Instagram

 

A post shared by Voompla (@voompla)

ਜਿਸ ਤੋਂ ਬਾਅਦ ਕਰੀਨਾ ਦੀ ਮਾਂ ਨੇ ਉਸ ਦਾ ਫੋਨ ਕਮਰੇ ‘ਚ ਲੌਕ ਕਰ ਦਿੱਤਾ, ਪਰ ਕਰੀਨਾ ਨੇ ਕਿਸੇ ਤਰ੍ਹਾਂ ਇਸ ਲੌਕ ਨੂੰ ਖੋਲ ਲਿਆ ਅਤੇ ਅੰਦਰ ਜਾ ਕੇ ਦੋਸਤਾਂ ਨਾਲ ਰਲ ਕੇ ਯੋਜਨਾ ਬਣਾਈ ਅਤੇ ਉਸ ਮੁੰਡੇ ਨੂੰ ਮਿਲਣ ਦੇ ਲਈ ਗਈ । ਪਰ ਇਸ ਗੱਲ ਦਾ ਜਦੋਂ ਕਰੀਨਾ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਨਰਾਜ਼ ਹੋਈ ਅਤੇ ਉਸ ਨੇ ਕਰੀਨਾ ਨੂੰ ਬੋਰਡਿੰਗ ਸਕੂਲ ‘ਚ ਪਾ ਦਿੱਤਾ ।

 

0 Comments
0

You may also like