
ਕਰੀਨਾ ਕਪੂਰ (Kareena Kapoor) ਦੀ ਭਾਣਜੀ (Niece) ਸੈਮ ਦਾ ਅੱਜ ਬਰਥਡੇ (Birthday) ਹੈ । ਉਸ ਨੇ ਆਪਣੀ ਭਾਣਜੀ ਦੇ ਜਨਮ ਦਿਨ ‘ਤੇ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੰਮੀ ਦੀ ਬੇਬੀ ਗਰਲ ਅੱਜ ਸਤਾਰਾਂ ਸਾਲਾਂ ਦੀ ਹੋ ਗਈ ਹੈ । ਅਦਾਕਾਰਾ ਨੇ ਆਪਣੀ ਭਾਣਜੀ ਨੂੰ ਜਨਮ ਦਿਨ ਦੀ ਵੀ ਵਧਾਈ ਦਿੱਤੀ ਹੈ । ਅਦਾਕਾਰਾ ਕਰਿਸ਼ਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਸ ਦੀ ਧੀ ਸਮਾਇਰਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਮੌਨੀ ਰਾਏ ਦਾ ਗਲੈਮਰਸ ਅੰਦਾਜ਼ ਕੀਤਾ ਜਾ ਰਿਹਾ ਪਸੰਦ, ਅਦਾਕਾਰਾ ਨੇ ਕਰਵਾਇਆ ਨਵਾਂ ਫੋੋਟੋ ਸ਼ੂਟ
ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਨੇ ਵੀ ਸਮਾਇਰਾ ਨੂੰ ਬਰਥਡੇ ਵਿਸ਼ ਕੀਤਾ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਕਰਿਸ਼ਮਾ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਵਿਆਹ ਇੱਕ ਸੰਜੇ ਕਪੂਰ ਦੇ ਨਾਲ ਹੋਇਆ ਸੀ ।

ਪਰ ਸੰਜੇ ਕਪੂਰ ਨੇ ਕਰਿਸ਼ਮਾ ਕਪੂਰ ਦੇ ਨਾਲ ਵਿਆਹ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਸੰਜੇ ਤੋਂ ਤਲਾਕ ਲੈ ਲਿਆ ਸੀ ।ਸੰਜੇ ਕਪੂਰ ਤੋਂ ਕਰਿਸ਼ਮਾ ਕਪੂਰ ਦੇ ਦੋ ਬੱਚੇ ਹਨ ਇੱਕ ਬੇਟੀ ਅਤੇ ਇੱਕ ਪੁੱਤਰ। ਅਦਾਕਾਰਾ ਫ਼ਿਲਹਾਲ ਇੰਡਸਟਰੀ ਤੋਂ ਦੂਰ ਹੈ । ਪਰ ਉਹ ਆਪਣੀ ਗਰਲ ਗੈਂਗ ਦੇ ਨਾਲ ਨਜ਼ਰ ਆਉਂਦੀ ਰਹਿੰਦੀ ਹੈ ।
View this post on Instagram