ਕੁਲਵਿੰਦਰ ਬਿੱਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | February 02, 2021

ਕੁਲਵਿੰਦਰ ਬਿੱਲਾ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਕੁਲਵਿੰਦਰ ਬਿੱਲਾ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ । ਉਨ੍ਹਾਂ ਦਾ ਅਸਲ ਨਾਂਅ ਕੁਲਵਿੰਦਰ ਸਿੰਘ ਜੱਸੜ ਹੈ । ਉਹ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬਹੁਤ ਵੱਡੇ ਫੈਨ ਹਨ ਅਤੇ ਅਕਸਰ ਉਹ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਵੀ ਕਰਦੇ ਹਨ ।

kulwinder billa

ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ ।ਕੁਲਵਿੰਦਰ ਬਿੱਲਾ ਨੇ ਅੱਜ ਤੱਕ ਚਸ਼ਮਾ ਲਗਾ ਕੇ ਕੋਈ ਵੀ ਗੀਤ ਨਹੀਂ ਕੀਤਾ ਹੈ ।ਅਜਿਹਾ ਕਿਉਂ ਹੈ ਇਸ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ । ਦਰਅਸਲ ਕੁਲਵਿੰਦਰ ਬਿੱਲਾ ਦੀਆਂ ਅੱਖਾਂ ਬਿੱਲੀਆਂ ਹਨ

ਹੋਰ ਪੜ੍ਹੋ : ਗਾਇਕ ਜੈਜ਼ੀ-ਬੀ ਨੇ ਬੱਚੇ ਦੀ ਵੀਡੀਓ ਕੀਤੀ ਸਾਂਝੀ, ਤੋਤਲੀ ਜ਼ੁਬਾਨ ’ਚ ਕਿਸਾਨ ਮਜ਼ਦੂਰ ਏਕਤਾ ਦੇ ਲਗਾ ਰਿਹਾ ਹੈ ਨਾਅਰੇ

kulwinder Billa Wedding anniversary

ਉਨ੍ਹਾਂ ਦਾ ਪਹਿਲਾ ਗਾਣਾ ਆਇਆ ਸੀ “ਕੀ ਹੋਇਆ ਜੇ ਮੇਰਾ ਸੱਜਣ ਕਾਲਾ”, ‘ਮੇਰਾ ਦੇਸ਼ ਹੋਵੇ ਪੰਜਾਬ’ ਹਿੱਟ ਹੋਇਆ ਸੀ । ਕੁਲਵਿੰਦਰ ਬਿੱਲਾ ਦਾ ਜਨਮ ਸਰਦਾਰ ਮੱਘਰ ਸਿੰਘ ਦੇ ਘਰ ਮਾਨਸਾ ‘ਚ ਹੋਇਆ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਨ੍ਹਾਂ ਦਾ ਪੂਰਾ ਨਾਂਅ ਹੈ ਕੁਲਵਿੰਦਰ ਸਿੰਘ ਜੱਸੜ ਉਨ੍ਹਾਂ ਨੇ ਬੀਏ ਅਤੇ ਮਿਊਜ਼ਿਕ ‘ਚ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕੀਤੀ ਹੋਈ ਹੈ।

kulwinder
ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅੱਜ ਤੱਕ ਉਨ੍ਹਾਂ ਨੇ ਐਨਕਾਂ ਲਗਾ ਕੇ ਨਾਂ ਤਾਂ ਕੋਈ ਵੀਡੀਓ ਕੀਤਾ ਅਤੇ ਨਾਂ ਹੀ ਕੋਈ ਲਾਈਵ ਪਰਫਾਰਮੈਂਸ ਹੀ ਦਿੱਤੀ ਅਤੇ ਇੱਕ ਐਂਕਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਸੀ । ਕਿਉਂਕਿ ਉਨ੍ਹਾਂ ਦੀਆਂ ਬਿੱਲੀਆਂ ਅੱਖਾਂ ਦੀ ਖੂਬਸੂਰਤੀ ਚਸ਼ਮੇ ਨਾਲ ਛਿਪ ਜਾਂਦੀ ਸੀ ।

 

 

0 Comments
0

You may also like