ਮਲਾਇਕਾ ਅਰੋੜਾ ਦਾ ਅੱਜ ਹੈ ਜਨਮ ਦਿਨ, ਅਰਜੁਨ ਕਪੂਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

Written by  Shaminder   |  October 23rd 2021 02:35 PM  |  Updated: October 23rd 2021 02:35 PM

ਮਲਾਇਕਾ ਅਰੋੜਾ ਦਾ ਅੱਜ ਹੈ ਜਨਮ ਦਿਨ, ਅਰਜੁਨ ਕਪੂਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਮਲਾਇਕਾ ਅਰੋੜਾ (Malaika Arora ) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਰਜੁਨ ਕਪੂਰ ਨੇ ਇੱਕ ਰੋਮਾਂਟਿਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਜਿਸ ਤੇ ਦੋਵਾਂ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਮਲਾਇਕਾ ਅਰੋੜਾ ਆਪਣੇ ਗਲੈਮਰਸ ਅੰਦਾਜ਼ ਲਈ ਜਾਣੀ ਜਾਂਦੀ ਹੈ ਅਤੇ ਇਸ ਤਸਵੀਰ ‘ਚ ਵੀ ਉਸ ਦਾ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ । ਮਲਾਇਕਾ 48 ਸਾਲ ਦੀ ਹੋ ਗਈ ਹੈ, ਪਰ ਉਸ ਦੀ ਸਿਹਤ ਨੂੰ ਵੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਸਦੀ ਉਮਰ ਏਨੀ ਹੈ। ਮਲਾਇਕਾ ਦਾ ਜਨਮ 23 ਅਕਤੂਬਰ 1973 ਨੂੰ ਹੋਇਆ ਸੀ ।

feature image of Malaika Arora new photo shoot image From instagram

ਹੋਰ ਪੜ੍ਹੋ : ਇਸ ਘਟਨਾ ਤੋਂ ਬਾਅਦ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ‘ਹਿੰਦੂ ਹੋਣ ‘ਤੇ ਸ਼ਰਮਿੰਦਾ ਹਾਂ’, ਵੀਡੀਓ ਵਾਇਰਲ

ਮਲਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ਅਤੇ ਇਸ ਤੋਂ ਬਾਅਦ ਅਦਾਕਾਰਾ ਨੇ ਡਾਂਸ ਵੀ ਸ਼ੁਰੂ ਕਰ ਦਿੱਤਾ । ਉਹ ਮਲਕੀਤ ਸਿੰਘ ਵੱਲੋਂ ਗਾਏ ਗੀਤ ‘ਗੁੜ ਨਾਲੋਂ ਇਸ਼ਕ ਮਿੱਠਾ’ ਗਾਣੇ ‘ਚ ਨਜ਼ਰ ਆਈ ਸੀ । ਇੱਥੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਹੋਣ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਨਜ਼ਰ ਆਈ ।

image From instagram

ਸ਼ਾਹਰੁਖ ਦੇ ਨਾਲ ਗੀਤ ‘ਛਈਆਂ ਛਈਆਂ’ ‘ਚ ਨਜ਼ਰ ਆਈ ਸੀ । ਚੱਲਦੀ ਟ੍ਰੇਨ ‘ਤੇ ਉਸ ਦੇ ਡਾਂਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਮਲਾਇਕਾ ਅਰੋੜਾ ਅਰਜੁਨ ਕਪੂਰ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿੱਚ ਰਹੀ ਹੈ । ਕਈ ਵਾਰ ਦੋਹਾਂ ਦੇ ਵਿਆਹ ਦੀਆਂ ਅਫਵਾਹਾਂ ਵੀ ਫੈਲੀਆਂ, ਪਰ ਹਾਲੇ ਤੱਕ ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹੈ ।

 

View this post on Instagram

 

A post shared by Arjun Kapoor (@arjunkapoor)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network