
ਮੋਨਿਕਾ ਬੇਦੀ (Monica Bedi) ਨੇ ਬਾਲੀਵੁੱਡ ਇੰਡਸਟਰੀ ਨੂੰ ਆਪਣੇ ਸਮੇਂ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਅਬੁ ਸਲੇਮ ਦੇ ਨਾਲ ਸਬੰਧਾਂ ਦੇ ਚੱਲਦਿਆਂ ਨਾ ਸਿਰਫ ਇਸ ਅਦਾਕਾਰਾ ਦਾ ਕਰੀਅਰ ਪ੍ਰਭਾਵਿਤ ਹੋਇਆ ਬਲਕਿ ਉਹ ਬਾਲੀਵੁੱਡ ਇੰਡਸਟਰੀ ਚੋਂ ਲਾਪਤਾ ਜਿਹੀ ਹੀ ਹੋ ਗਈ । ਅੱਜ ਮੋਨਿਕਾ ਬੇਦੀ ਦਾ ਜਨਮ ਦਿਨ (Birthday) ਹੈ । ਹੁਸ਼ਿਆਰਪੁਰ ਦੇ ਨਾਲ ਸਬੰਧ ਰੱਖਣ ਵਾਲੀ ਮੋਨਿਕਾ ਬੇਦੀ ਦੀ ਕਿਸੇ ਸਮੇਂ ਬਾਲੀਵੁੱਡ ‘ਚ ਤੂਤੀ ਬੋਲਦੀ ਸੀ । ਉਸ ਦੀ ਫ਼ਿਲਮ 'ਪਿਆਰ ਇਸ਼ਕ ਔਰ ਮੁਹੱਬਤ' ਅਤੇ ਜੋੜੀ ਨੰਬਰ-1 ਵੱਡੀਆਂ ਹਿੱਟ ਫ਼ਿਲਮਾਂ ਚੋਂ ਇੱਕ ਸੀ ।ਪਰ ਉਹ ਜਦੋਂ ਬਾਲੀਵੁੱਡ 'ਚ ਕਾਮਯਾਬੀ ਦੀਆਂ ਪੌੜੀਆਂ ਚੜ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਨਾਂਅ ਅੰਡਰ ਵਰਲਡ ਦੇ ਡਾਨ ਅਬੁ ਸਲੇਮ ਦੇ ਨਾਲ ਜੁੜਿਆ ।

ਹੋਰ ਪੜ੍ਹੋ : ਲੰਮੇ ਸਮੇਂ ਬਾਅਦ ਇਸ ਫ਼ਿਲਮ ‘ਚ ਅਦਾਕਾਰੀ ਨਜ਼ਰ ਆਉਣਗੇ ਅਮਰ ਨੂਰੀ, ਫ਼ਿਲਮ ਦਾ ਪੋਸਟਰ ਜਾਰੀ
ਅਬੁ ਸਲੇਮ ਦੇ ਨਾਲ ਉਨ੍ਹਾਂ ਦੀ ਲਵ ਸਟੋਰੀ ਕਾਫੀ ਚਰਚਾ 'ਚ ਰਹੀ ਸੀ । ਅਬੁ ਸਲੇਮ ਬੰਬ ਧਮਾਕਿਆਂ ਦਾ ਮੁਲਜ਼ਮ ਸੀ ।ਇੱਕ ਇੰਟਰਵਿਊ ਮੁਤਾਬਕ ਮੋਨਿਕਾ ਨੇ ਖੁਦ ਆਪਣੀ ਲਵ ਸਟੋਰੀ ਬਾਰੇ ਖੁੱਲ ਕੇ ਗੱਲਬਾਤ ਕੀਤੀ ਸੀ ।ਉਨ੍ਹਾਂ ਮੁਤਾਬਕ ਉਹ 1998 'ਚ ਅਬੁ ਦੇ ਸੰਪਰਕ 'ਚ ਆਈ ਸੀ ।ਮੋਨਿਕਾ ਉਸ ਵੇਲੇ ਦੁਬਈ 'ਚ ਸੀ ਅਤੇ ਉਦੋਂ ਹੀ ਉਨ੍ਹਾਂ ਨੂੰ ਫੋਨ 'ਤੇ ਸ਼ੋਅ ਕਰਨ ਦਾ ਆਫਰ ਮਿਲਿਆ ਸੀ ।

ਇਸ ਦੌਰਾਨ ਅਬੁ ਨੇ ਮੋਨਿਕਾ ਸਾਹਮਣੇ ਖੁਦ ਨੂੰ ਇੱਕ ਕਾਰੋਬਾਰੀ ਦੱਸਿਆ ਸੀ ਅਤੇ ਪਹਿਲੀ ਹੀ ਮੁਲਾਕਾਤ 'ਚ ਮੋਨਿਕਾ ਉਸ ਨੂੰ ਪਸੰਦ ਕਰਨ ਲੱਗ ਪਈ ਸੀ । ਮੋਨਿਕਾ ਮੁਤਾਬਕ ਉਹ ਅਬੁ ਨੂੰ ਏਨਾ ਜ਼ਿਆਦਾ ਪਸੰਦ ਕਰਨ ਲੱਗ ਪਈ ਸੀ ਕਿ ਉਸ ਨਾਲ ਕਦੇ ਗੱਲ ਨਾ ਹੁੰਦੀ ਤਾਂ ਉਹ ਪ੍ਰੇਸ਼ਾਨ ਹੋ ਜਾਂਦੀ ਸੀ । ਮੋਨਿਕਾ ਬੇਦੀ ਮੁਤਾਬਕ ਅਬੁ ਸਲੇਮ ਨੇ ਆਪਣੀ ਜ਼ਿੰਦਗੀ ਦਾ ਅਸਲ ਸੱਚ ਕਦੇ ਵੀ ਉਸ ਦੇ ਨਾਲ ਸ਼ੇਅਰ ਨਹੀਂ ਸੀ ਕੀਤਾ । ਇਹੀ ਵਜ੍ਹਾ ਸੀ ਕਿ ਮੋੋਨਿਕਾ ਬੇਦੀ ਅਸਲੀਅਤ ਤੋਂ ਅਣਜਾਨ ਰਹੀ ।ਜਿਸ ਕਾਰਨ ਅਬੁ ਸਲੇਮ ਦੇ ਨਾਲ-ਨਾਲ ਉਸ ਨੂੰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਕਈ ਸਾਲ ਤੱਕ ਜੇਲ੍ਹ ਦੀ ਹਵਾ ਤੱਕ ਖਾਣੀ ਪਈ ਸੀ ।
View this post on Instagram