ਨਵਰਾਜ ਹੰਸ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

Written by  Shaminder   |  November 08th 2021 10:40 AM  |  Updated: November 08th 2021 10:40 AM

ਨਵਰਾਜ ਹੰਸ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਨਵਰਾਜ ਹੰਸ (Navraj Hans ) ਅਤੇ ਅਜੀਤ ਮਹਿੰਦੀ (Ajit Mehndi) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary )ਹੈ । ਇਸ ਮੌਕੇ ‘ਚ ਨਵਰਾਜ ਹੰਸ ਨੇ ਆਪਣੀ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਐਨੀਵਰਸਰੀ ਮਾਈ ਲਵ ਅਜੀਤ ਮਹਿੰਦੀ।

ajit mehndi image source-instagram

ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕਾਮੇਡੀ ਨਾਲ ਵੀ ਜਿੱਤਿਆ ਹਰ ਕਿਸੇ ਦਾ ਦਿਲ, ਕੀ ਤੁਸੀਂ ਪਛਾਣਿਆ !

ਮੈਂ ਜਾਣਦਾ ਹਾਂ ਕਿ ਇਹ ਕੋਈ ਵੀ ਸਹੀ ਤਰੀਕਾ ਨਹੀਂ ਹੈ ਵੈਡਿੰਗ ਐਨੀਵਰਸਰੀ ‘ਤੇ ਇਸ ਤਰ੍ਹਾਂ ਦੀ ਤਸਵੀਰ ਲੈਣ ਦਾ । ਪਰ 20 ਮਿੰਟ ਬਾਅਦ ਮੈਂ ਸਟੇਜ ‘ਤੇ ਜਾਣਾ ਹੈ । ਜਿਸ ਕਰਕੇ ਇਨ੍ਹਾਂ ਕੱਪੜਿਆਂ ‘ਚ ਹੀ ਤਸਵੀਰ ਲੈਣੀ ਪਈ, ਇਸ ਲਈ ਮੈਨੂੰ ਮੁਆਫ਼ ਕਰ ਦਿਓ’।ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਨਵਰਾਜ ਹੰਸ ਅਤੇ ਅਜੀਤ ਮਹਿੰਦੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

Navraj and Ajit mehndi pp-min

ਨਵਰਾਜ ਹੰਸ ਦੀ ਪਤਨੀ ਅਜੀਤ ਮਹਿੰਦੀ ਦੀ ਗੱਲ ਕਰੀਏ ਤਾਂ ਉਹ ਦਲੇਰ ਮਹਿੰਦੀ ਦੀ ਧੀ ਹੈ । ਦੋਵਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ ਅਤੇ ਦੋਵੇਂ ਹੈਪਿਲੀ ਮੈਰਿਡ ਲਾਈਫ ਇਨਜੁਆਏ ਕਰ ਰਹੇ ਹਨ । ਨਵਰਾਜ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਵੱਡੇ ਪੁੱਤਰ ਹਨ । ਗਾਇਕੀ ਨੂੰ ਸਮਰਪਿਤ ਇਸ ਪਰਿਵਾਰ ਦੇ ਵੱਲੋਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਗਏ ਹਨ ।

 

View this post on Instagram

 

A post shared by Navraj Hans (@navraj_hans)

ਨਵਰਾਜ ਹੰਸ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਨਾਮ ਕਮਾ ਰਹੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦਿਖਾ ਚੁੱਕੇ ਹਨ । ਗੱਲ ਜੇ ਉਨ੍ਹਾਂ ਦੇ ਛੋਟੇ ਭਰਾ ਯੁਵਰਾਜ ਹੰਸ ਦੀ ਕਰੀਏ ਤਾਂ ਉਹ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਹ ਵੀ ਗਾਇਕੀ ਦੇ ਨਾਲ-ਨਾਲ ਫ਼ਿਲਮਾਂ ‘ਚ ਸਰਗਰਮ ਹਨ । ਜਲਦ ਹੀ ਉਹ ਆਪਣੀ ਪਤਨੀ ਦੇ ਨਾਲ ਫ਼ਿਲਮ ‘ਪਰਿੰਦੇ’ ‘ਚ ਨਜ਼ਰ ਆਉਣਗੇ ।

You May Like This
DOWNLOAD APP


© 2023 PTC Punjabi. All Rights Reserved.
Powered by PTC Network