ਨੌਰਾ ਫਤੇਹੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਕੈਨੇਡਾ ਤੋਂ ਆ ਕੇ ਬਾਲੀਵੁੱਡ ‘ਚ ਖੁਦ ਨੂੰ ਕੀਤਾ ਸਥਾਪਿਤ

written by Shaminder | February 06, 2021

ਨੌਰਾ ਫਤੇਹੀ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕੈਨੇਡਾ ਤੋਂ ਆ ਕੇ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਪਛਾਣ ਬਣਾਈ ।ਇਸ ਦੇ ਨਾਲ ਹੀ ਬਾਲੀਵੁੱਡ ‘ਚ ਬਤੌਰ ਅਦਾਕਾਰਾ ਦੇ ਨਾਲ ਨਾਲ ਮਾਡਲ ਵੀ ਖੁਦ ਨੂੰ ਸਥਾਪਿਤ ਕੀਤਾ । ਉਹ ਇੱਕ ਬਿਹਤਰੀਨ ਬੈਲੇ ਡਾਂਸਰ ਲਈ ਜਾਣੀ ਜਾਂਦੀ ਹੈ ।ਐਕਟਿੰਗ ਤੇ ਡਾਂਸ ਤੋਂ ਇਲਾਵਾ ਨੌਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ। ਉਹ ਆਏ ਦਿਨ ਆਪਣੀਆਂ ਲੇਟੈਸਟ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। Nora-Fatehi ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫੈਨਜ਼ ਹਨ। ਨੌਰਾ ਫਤੇਹੀ ਮੋਰੱਕਨ, ਕੈਨੇਡਾਈ ਡਾਂਸਰ, ਮਾਡਲ ਤੇ ਅਦਾਕਾਰਾ ਹੈ। ਉਸ ਨੇ 2014 ਵਿਚ ਫਿਲਮ 'ਰੋਰ : ਟਾਈਗਰ ਆਫ ਦਿ ਸੁੰਦਰਬਨ' ਤੋਂ ਸ਼ੁਰੂਆਤ ਕਰਨ ਤੋਂ ਬਾਅਦ ਕਈ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ। ਨੌਰਾ ਦੀਆਂ ਇਨ੍ਹਾਂ ਫਿਲਮਾਂ ਦੀ ਲਿਸਟ 'ਚ ਬਾਹੂਬਲੀ, ਸਟ੍ਰੀਟ ਡਾਂਸਰ 3 ਤੇ ਕਿੱਕ-2 ਵਰਗੀਆਂ ਫਿਲਮਾਂ ਸ਼ਾਮਲ ਹਨ। ਹੋਰ ਪੜ੍ਹੋ : ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਅਦਾਕਾਰਾ ਜਮੀਲਾ ਜਮੀਲ ਨੂੰ ਮਿਲ ਰਹੀਆਂ ਹਨ ਧਮਕੀਆਂ
nora-fatehi ਨੌਰਾ ਕਈ ਵੱਡੇ ਬ੍ਰਾਂਡ ਤੇ ਇਸ਼ਤਿਹਾਰਾਂ 'ਚ ਵੀ ਨਜ਼ਰ ਆ ਚੁੱਕੀ ਹੈ। ਸਚਿਨ ਤੇਂਦੁਲਕਰ ਦੀ ਫੈਨ ਤੇ ਯੁਵਰਾਜ ਸਿੰਘ ਦੀ ਦੋਸਤ ਹੈ। ਉਸ ਨੂੰ ਕ੍ਰਿਕਟ ਨਾਲ ਕਾਫੀ ਲਗਾਅ ਹੈ।ਨੋਰਾ ਜਦੋਂ ਕੈਨੇਡਾ ਤੋਂ ਇੰਡੀਆ ਆਈ ਸੀ, ਉਦੋਂ ਉਸ ਕੋਲ ਸਿਰਫ਼ 5,000 ਰੁਪਏ ਸਨ। guru and noraਹਾਲ ਹੀ 'ਚ ਨੋਰਾ ਦਾ ਨਵਾਂ ਮਿਊਜ਼ਿਕ ਵੀਡੀਓ 'ਛੋੜ ਦੇਂਗੇ' ਰਿਲੀਜ਼ ਹੋਇਆ ਹੈ। ਉੱਥੇ ਹੀ ਕੁਝ ਹੀ ਦਿਨ ਪਹਿਲਾਂ ਉਸ ਦਾ ਗਾਣਾ 'ਨਾਚ ਮੇਰੀ ਰਾਨੀ' ਰਿਲੀਜ਼ ਹੋਇਆ ਸੀ। ਇਸ ਗਾਣੇ ਵਿਚ ਉਸ ਦੇ ਨਾਲ ਗੁਰੂ ਰੰਧਾਵਾ ਨਜ਼ਰ ਆਏ ਸਨ।  

0 Comments
0

You may also like