
ਪੂਜਾ ਭੱਟ ਦਾ ਅੱਜ ਜਨਮ ਦਿਨ (Birthday)ਹੈ ।ਪੂਜਾ ਭੱਟ (Pooja Bhatt) ਨੱਬੇ ਦੀ ਦਹਾਕੇ ਦੀਆਂ ਮਸ਼ਹੂਰ ਹੀਰੋਇਨਾਂ ਚੋਂ ਇੱਕ ਹੈ । ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸੜਕ, ਦਿਲ ਹੈ ਕਿ ਮਾਨਤਾ ਨਹੀਂ, ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਇਸ ਦੇ ਨਾਲ ਹੀ ਉਸਦੀ ਖੂਬਸੂਰਤੀ ਦੇ ਵੀ ਹਰ ਪਾਸੇ ਚਰਚੇ ਸਨ ।ਉਹ ਮਹੇਸ਼ ਭੱਟ ਦੀ ਪਹਿਲੀ ਪਤਨੀ ਕਿਰਨ ਭੱਟ ਦੀ ਬੇਟੀ ਹੈ। ਘਰ 'ਚ ਫਿਲਮਾਂ ਦਾ ਮਾਹੌਲ ਹੋਣ ਕਾਰਨ ਪੂਜਾ ਭੱਟ ਦੀ ਬਚਪਨ ਤੋਂ ਹੀ ਐਕਟਿੰਗ 'ਚ ਰੁਚੀ ਸੀ।

ਹੋਰ ਪੜ੍ਹੋ : ਸ਼੍ਰੀ ਦੇਵੀ ਦੀ ਬਰਸੀ ‘ਤੇ ਮਾਂ ਨੂੰ ਯਾਦ ਕਰਕੇ ਭਾਵੁਕ ਹੋਈ ਜਾਨ੍ਹਵੀ ਅਤੇ ਖੁਸ਼ੀ ਕਪੂਰ, ਤਸਵੀਰ ਕੀਤੀ ਸਾਂਝੀ
ਇਸ ਕਾਰਨ ਉਨ੍ਹਾਂ ਨੇ ਸਿਰਫ 17 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਕਦਮ ਰੱਖਿਆ ਸੀ।ਨੱਬੇ ਦੇ ਦਹਾਕੇ ਦੀਆਂ ਹੀਰੋਇਨਾਂ ਚੋਂ ਪੂਜਾ ਭੱਟ ਇੱਕ ਬੇਹੱਦ ਬੋਲਡ ਅਦਾਕਾਰਾ ਮੰਨੀ ਜਾਂਦੀ ਹੈ । ਆਪਣੇ ਪਿਤਾ ਦੇ ਨਾਲ ਲਿਪਲਾਕ ਕਰਨ ‘ਤੇ ਵੀ ਪੂਜਾ ਭੱਟ ਕਾਫੀ ਵਿਵਾਦਾਂ ‘ਚ ਰਹੀ ਹੈ । ਉਸ ਸਮੇਂ ਇਹ ਮੁੱਦਾ ਕਾਫੀ ਉੱਠਿਆ ਸੀ। ਪੂਜਾ ਭੱਟ ਦੀ ਜ਼ਿੰਦਗੀ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ । ਦੱਸਿਆ ਜਾਂਦਾ ਹੈ ਕਿ 16 ਸਾਲ ਦੀ ਉਮਰ ‘ਚ ਹੀ ਉਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ।
ਪਰ 45 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਪੂਜਾ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਜੇ ਇਸੇ ਤਰ੍ਹਾਂ ਸ਼ਰਾਬ ਪੀਂਦੀ ਰਹੀ ਤਾਂ ਉਹ ਜ਼ਿਆਦਾ ਦਿਨਾਂ ਤੱਕ ਜਿੰਦਾ ਨਹੀਂ ਰਹਿ ਪਾਏਗੀ । ਜਿਸ ਕਾਰਨ ਉਸ ਨੇ ਸ਼ਰਾਬ ਪੀਣਾ ਛੱਡ ਦਿੱਤਾ ਸੀ । ਉਸ ਨੇ 24ਦਸੰਬਰ 2016ਨੂੰ ਸ਼ਰਾਬ ਛੱਡਣ ਦੀ ਸਹੁੰ ਖਾਧੀ ਅਤੇ ਅੱਜ ਤੱਕ ਉਸ ਨੇ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਇਆ ਹੈ ।ਇਸ ਤੋਂ ਇਲਾਵਾ ਪੂਜਾ ਭੱਟ ਦੀ ਆਪਣੇ ਮਾਂ ਦੇ ਨਾਲ ਸਬੰਧਾਂ ਦੀ ਗੱਲ ਕਰੀਏ ਤਾਂ ਉਹ ਬਹੁਤੇ ਸੁਖਾਵੇਂ ਨਹੀਂ ਹਨ । ਉਹ ਆਪਣੀ ਮਤਰੇਈ ਮਾਂ ਦੇ ਨਾਲ ਬਹੁਤ ਨਫਰਤ ਕਰਦੀ ਹੈ । ਉਸ ਦਾ ਮੰਨਣਾ ਹੈ ਕਿ ਸੋਨੀ ਰਾਜ਼ਦਾਨ ਨੇ ਉਸ ਦੇ ਪਿਤਾ ਮਹੇਸ਼ ਭੱਟ ਨੂੰ ਉਸ ਤੋਂ ਦੂਰ ਕਰ ਦਿੱਤਾ ਹੈ ।ਜਿਸ ਕਾਰਨ ਸੋਨੀ ਰਾਜ਼ਦਾਨ ਦਾ ਨਾਂਅ ਸੁਣਦੇ ਹੀ ਪੂਜਾ ਭੱਟ ਨੂੰ ਗੁੱਸਾ ਚੜ ਜਾਂਦਾ ਹੈ ।
View this post on Instagram