ਅੱਜ ਹੈ ਰਾਹੁਲ ਰਾਏ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਟੁੱਟਿਆ ਸੀ ਪਤਨੀ ਨਾਲੋਂ ਰਿਸ਼ਤਾ

written by Rupinder Kaler | February 09, 2021

ਰਾਹੁਲ ਰਾਏ ਅੱਜ ਆਪਣਾ 53 ਵਾਂ ਜਨਮ ਦਿਨ ਮਨਾ ਰਹੇ ਹਨ । ਸਿਲਰਵਰ ਸਕਰੀਨ ਤੇ ਭਾਵੇਂ ਰਾਹੁਲ ਰਾਏ ਨੇ ਆਪਣੇ ਰੋਮਾਂਸ ਦਾ ਜਾਦੂ ਬਿਖੇਰਿਆ ਪਰ ਨਿੱਜੀ ਜ਼ਿੰਦਗੀ ਵਿੱਚ ਉਸ ਨੇ ਕਾਫੀ ਉਤਰਾਅ ਚੜਾਅ ਦੇਖੇ । ਇੱਕ ਸਮਾਂ ਅਜਿਹਾ ਸੀ ਜਦੋਂ ਰਾਹੁਲ ਦੇ ਰੋਮਾਂਸ ਦੇ ਚਰਚੇ ਪੂਜਾ ਭੱਟ ਅਤੇ ਮਨੀਸ਼ਾ ਕੋਇਰਾਲਾ ਵਰਗੀਆਂ ਅਦਾਕਾਰਾਂ ਨਾਲ ਹੁੰਦੇ ਸਨ । ਪਰ ਉਹਨਾਂ ਨੇ ਵਿਆਹ ਕੀਤਾ ਰਾਜਲਸ਼ਮੀ ਖਾਨ ਵਿਲਕਰ ਨਾਲ । ਹੋਰ ਪੜ੍ਹੋ : ਗੁਰਨਾਮ ਭੁੱਲਰ ਨੂੰ ਜਨਮਦਿਨ ‘ਤੇ ਮਿਲਿਆ ਨਵੀਂ ਫ਼ਿਲਮ ਦਾ ਤੋਹਫਾ, ਜਗਦੀਪ ਸਿੱਧੂ ਨੇ ‘ਲੇਖ਼’ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਕੰਗਨਾ ਰਨੌਤ ਨੂੰ ਹਿਮਾਂਸ਼ੀ ਖੁਰਾਣਾ ਨੇ ਇਸ ਤਰ੍ਹਾਂ ਦਿੱਤਾ ਜਵਾਬ   ਰਾਜਲਸ਼ਮੀ ਇਸ ਤੋਂ ਪਹਿਲਾਂ ਅਦਾਕਾਰ ਸਮੀਰ ਸੋਨੀ ਨਾਲ ਵਿਆਹ ਕਰ ਚੁੱਕੀ ਸੀ ਤੇ ਉਹਨਾਂ ਦਾ ਤਲਾਕ ਹੋ ਚੁੱਕਾ ਸੀ । ਰਾਹੁਲ ਰਾਏ 1998 ਵਿੱਚ ਰਾਜਲਸ਼ਮੀ ਨੂੰ ਮੁੰਬਈ ਵਿੱਚ ਇੱਕ ਪਾਰਟੀ ਵਿੱਚ ਮਿਲੇ ਸਨ । ਰਾਹੁਲ ਨੇ ਦੱਸਿਆ ਸੀ ਕਿ ‘ਮੇਰੇ ਦਿਲ ਵਿੱਚ ਉਸ ਪ੍ਰਤੀ ਬਹੁਤ ਰਿਸਪੈਕਟ ਸੀ ….ਉਹ ਮੈਨੂੰ ਉਦੋਂ ਨਹੀਂ ਮਿਲੀ ਜਦੋਂ ਮੇਰਾ ਕਰੀਅਰ ਪੀਕ ਤੇ ਸੀ । ਉਹ ਮਂੈਨੂੰ ਉਦੋਂ ਮਿਲੀ ਜਦੋਂ ਮੇਰਾ ਕਰੀਅਰ ਢਲਾਨ ’ਤੇ ਸੀ ਸਾਡਾ ਰਿਸ਼ਤਾ ਸ਼ਾਨਦਾਰ ਸੀ । rahul-roy ਮੇਰੇ ਤੋਂ 11 ਸਾਲ ਛੋਟੀ ਹੋਣ ਦੇ ਬਾਵਜੂਦ ਮੈਨੂੰ ਉਸ ਨੇ ਸੰਭਾਲਿਆ । ਉਹ ਉਸ ਸਮੇਂ ਆਸਟ੍ਰੇਲੀਆ ਵਿੱਚ ਸਲੂਨ ਤੇ ਸਪਾ ਚਲਾਉਂਦੀ ਸੀ । ਉਸ ਦਾ ਜ਼ਿਆਦਾ ਸਮਾਂ ਉੱਥੇ ਹੀ ਬੀਤ ਜਾਂਦਾ ਸੀ ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਲਸ਼ਮੀ ਦਾ ਰਿਸ਼ਤਾ 14 ਸਾਲ ਤੱਕ ਚੱਲਿਆ । ਪਰ ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ । ਰਾਹੁਲ ਨੇ ਇੱਸ ਬਾਰੇ ਦੱਸਿਆ ਕਿ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਏ ਸੀ । ਰਾਜਲਸ਼ਮੀ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇਗੀ ।

0 Comments
0

You may also like