ਰੋਹਿਤ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ 35 ਰੁਪਏ ਕਮਾਉਣ ਵਾਲਾ ਰੋਹਿਤ ਕਿਵੇਂ ਬਣਿਆ ਕਰੋੜਾਂ ਦਾ ਮਾਲਕ

written by Shaminder | March 14, 2022

ਰੋਹਿਤ ਸ਼ੈੱਟੀ  (Rohit Shetty) ਦਾ ਅੱਜ ਜਨਮਦਿਨ (Birthday)  ਹੈ । ਅੱਜ ਉਸ ਦੇ ਜਨਮ ਦਿਨ ‘ਤੇ ਉਸਦੇ ਸੰਘਰਸ਼ ਦੀ ਕਹਾਣੀ ਬਾਰੇ ਤੁਹਾਨੂੰ ਦੱਸਾਂਗੇ।ਰੋਹਿਤ ਸ਼ੈੱਟੀ ਦੇ ਪਿਤਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨ ਅਤੇ ਖ਼ਾਸ ਤੌਰ ‘ਤੇ ਖਲਨਾਇਕ ਦੇ ਕਿਰਦਾਰ ਨਿਭਾਉਂਦੇ ਸਨ । ਉਨ੍ਹਾਂ ਤੋਂ ਬਿਨਾਂ ਕਿਸੇ ਵੀ ਫ਼ਿਲਮ ਨੂੰ ਅਧੂਰਾ ਸਮਝਿਆ ਜਾਂਦਾ ਸੀ । ਖ਼ਾਸ ਤੌਰ ‘ਤੇ ਉਹ ਖਲਨਾਇਕ ਦੇ ਤੌਰ ‘ਤੇ ਜਾਣੇ ਜਾਂਦੇ ਸਨ । ਪਰ ਰੋਹਿਤ ਸ਼ੈੱਟੀ ਜਦੋਂ ਮਹਿਜ਼ ਚਾਰ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ।

Rohit Shetty , image from instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਸ਼ੌਂਕ ਸੇ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ਕਾਰਨ ਰੋਹਿਤ ਸ਼ੈੱਟੀ ਨੂੰ ਆਪਣੀ ਜ਼ਿੰਦਗੀ ‘ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਪਿਤਾ ਦੇ ਦਿਹਾਂਤ ਤੋਂ ਬਾਅਦ ਨਾ ਸਿਰਫ਼ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਬਲਕਿ ਪੈਸੇ ਦੀ ਘਾਟ ਦੇ ਕਾਰਨ ਉਹ ਆਪਣੇ ਸਕੂਲ ਦੀ ਫੀਸ ਤੱਕ ਨਹੀਂ ਸੀ ਭਰ ਪਾਉਂਦੇ । ਜਿਸ ਕਾਰਨ ਸਕੂਲ ਵਿਚੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ । ਪਰ ਰੋਹਿਤ ਸ਼ੈੱਟੀ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ।

Rohit Shetty,, image From instagram

ਉਨ੍ਹਾਂ ਦੀ ਪਹਿਲੀ ਮਹਿਜ਼ ਪੈਂਤੀ ਰੁਪਏ ਸੀ । ਅੱਜ ਉਹ ਕਰੋੜਾਂ ਰੁਪਏ ਕਮਾਉਂਦੇ ਹਨ । ਤੇ ਮਹਿੰਗੀਆਂ ਕਾਰਾਂ ਦੇ ਸ਼ੁਕੀਨ ਹਨ । ਉਨ੍ਹਾਂ ਦੇ ਕੋਲ ਲਗਜ਼ਰੀ ਗੱਡੀਆਂ ਦੀ ਵੱਡੀ ਕਲੈਕਸ਼ਨ ਹੈ ।ਰੋਹਿਤ ਸ਼ੈੱਟੀ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਦੱਸਿਆ ਸੀ, ਉਨ੍ਹਾਂ ਨੂੰ ਪਹਿਲੀ ਵਾਰ ਕੰਮ ਕਰਨ ਦੇ ੩੫ ਰੁਪਏ ਮਿਲੇ ਹਨ। ਰੋਹਿਤ ਦੀ ਵੱਡੀ ਭੈਣ ਮਸ਼ਹੂਰ ਫਿਲਮ ਨਿਰਦੇਸ਼ਕ ਕੁਕੂ ਕੋਹਲੀ ਦੇ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਦੀ ਸੀ, ਉਸ ਨੇ ਰੋਹਿਤ ਨੂੰ ਆਪਣੇ ਨਾਲ ਕੰਮ ਕਰਨ ਲਈ ਰੱਖਿਆ। ਰੋਹਿਤ ਸ਼ੈੱਟੀ ਫ਼ਿਲਮਾਂ ਦੇ ਨਾਲ ਨਾਲ ਕਈ ਰਿਆਲਟੀ ਸ਼ੋਅਜ਼ ਵੀ ਬਣਾਉਂਦੇ ਹਨ । ਜਿਸ ‘ਚ ‘ਖਤਰੋਂ ਕੇ ਖਿਲਾੜੀ’ ਮੁੱਖ ਤੌਰ ‘ਤੇ ਸ਼ਾਮਿਲ ਹੈ ।

 

View this post on Instagram

 

A post shared by Rohit Shetty (@itsrohitshetty)

You may also like