ਸ਼ਹਿਨਾਜ਼ ਗਿੱਲ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

Reported by: PTC Punjabi Desk | Edited by: Shaminder  |  January 27th 2023 10:19 AM |  Updated: January 27th 2023 10:19 AM

ਸ਼ਹਿਨਾਜ਼ ਗਿੱਲ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਸ਼ਹਿਨਾਜ਼ ਗਿੱਲ (Shehnaaz Gill) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣਾ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਹੱਥਾਂ ‘ਚ ਹਥੌੜਾ ਲਈ ਵਾਪਸ ਆਇਆ ਤਾਰਾ ਸਿੰਘ, ਭਰਾ ਬੌਬੀ ਦਿਓਲ ਨੇ ਲਿਖਿਆ ‘ਹਿੰਦੁਸਤਾਨ ਜ਼ਿੰਦਾਬਾਦ’, ਵੇਖੋ ਗਦਰ-2 ਦਾ ਸ਼ਾਨਦਾਰ ਪੋਸਟਰ

ਸ਼ਹਿਨਾਜ਼ ਗਿੱਲ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਅਤੇ ਉਸ ਦੇ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸ਼ਹਿਨਾਜ਼ ਗਿੱਲ ਦਾ ਸਬੰਧ ਅੰਮ੍ਰਿਤਸਰ ਦੇ ਨਾਲ ਹੈ ਜਿੱਥੋਂ ਦੀ ਉਹ ਜੰਮਪਲ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਸ਼ੁਰੂ ਕੀਤੀ ਸੀ । ਜਿਸ ਤੋਂ ਬਾਅਦ ਕੁਝ ਕੁ ਫ਼ਿਲਮਾਂ ‘ਚ ਸਾਈਡ ਰੋਲ ਵੀ ਕੀਤੇ ।

Shehnaaz Gill image source : Instagram

ਹੋਰ ਪੜ੍ਹੋ : ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਲਈ ਮੰਗੀ ਮੁਆਫ਼ੀ

ਪਰ ਸ਼ਹਿਨਾਜ਼ ਉਸ ਵੇਲੇ ਸੁਰਖੀਆਂ ‘ਚ ਆਈ ਸੀ, ਜਦੋਂ ਉਸ ਦੀ ਐਂਟਰੀ ਬਿੱਗ ਬੌਸ ‘ਚ ਹੋਈ । ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਕਮਿਸਟਰੀ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਦੋਵਾਂ ਵਿਚਾਲੇ ਅਫੇਅਰ ਦੀਆਂ ਖ਼ਬਰਾਂ ਵੀ ਆਈਆਂ ।ਦੋਵੇਂ ਸਿਡਨਾਜ਼ ਦੀ ਜੋੜੀ ਦੇ ਨਾਂਅ ਨਾਲ ਮਸ਼ਹੂਰ ਹੋਏ।

Shehnaaz Gill- Image Source : Instagram

ਪਰ ਉਸ ਦੀ ਜ਼ਿੰਦਗੀ ‘ਚ ਉਸ ਵੇਲੇ ਤੂਫਾਨ ਆ ਗਿਆ ਜਦੋਂ ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਹੋ ਗਈ ਅਤੇ ਇਸ ਸਦਮੇ ਨੇ ਉਸ ਨੂੰ ਅੰਦਰੋਂ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ । ਪਰ ਹੁਣ ਉਹ ਇਸ ਤੋਂ ਉਭੱਰ ਗਈ ਹੈ ਅਤੇ ਹੁਣ ਕਈ ਪ੍ਰਾਜੈਕਟਸ ‘ਚ ਮੁੜ ਤੋਂ ਸਰਗਰਮ ਹੋ ਰਹੀ ਹੈ ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network