ਗਾਇਕ ਭੁਪਿੰਦਰ ਗਿੱਲ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

Written by  Shaminder   |  July 01st 2021 10:42 AM  |  Updated: July 01st 2021 10:42 AM

ਗਾਇਕ ਭੁਪਿੰਦਰ ਗਿੱਲ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

ਗਾਇਕ ਭੁਪਿੰਦਰ ਗਿੱਲ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੀ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਉਸ ਦਾ ਜਨਮ ਦਿਨ ਹੈ । ਗਾਇਕ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ ।ਗਾਇਕ ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Image From Instagram

ਹੋਰ ਪੜ੍ਹੋ : ਫਰਹਾਨ ਅਖਤਰ ਦੀ ਫ਼ਿਲਮ ‘ਤੂਫਾਨ’ ਦਾ ਟ੍ਰੇਲਰ ਰਿਲੀਜ਼ 

Bhupinder Gill Image From Instagram

ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਭੁਪਿੰਦਰ ਗਿੱਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ ।

Bhupinder Image From Instagram

ਉਨ੍ਹਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਵੀ ਹੁੰਦੀਆਂ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਵੀ ਮਨਾਈ ਸੀ । ਜਿਸ ਦੀਆਂ ਤਸਵੀਰਾਂ ਵੀ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤੀਆਂ ਗਈਆਂ ਸਨ । ਗਾਇਕ ਭੁਪਿੰਦਰ ਗਿੱਲ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network