ਸੋਨੂੰ ਨਿਗਮ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | July 30, 2021

ਸੋਨੂੰ ਨਿਗਮ ਅਜਿਹੇ ਗਾਇਕ ਹਨ ਜਿਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਨਾਂਅ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਪਰ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸੋਨੂੰ ਇੱਕ ਗਾਇਕ ਨਹੀਂ ਬਲਕਿ ਬਤੌਰ ਇੱਕ ਅਦਾਕਾਰ ਖੁਦ ਨੂੰ ਬਾਲੀਵੁੱਡ ‘ਚ ਸਥਾਪਿਤ ਕਰਨਾ ਚਾਹੁੰਦੇ ਸਨ । ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਉਹ ਅਦਾਕਾਰ ਨਹੀਂ, ਬਲਕਿ ਗਾਇਕ ਵੱਜੋਂ ਇੰਡਸਟਰੀ ‘ਚ ਕਾਫੀ ਮਸ਼ਹੂਰ ਹੋਏ  ।

sonu nigam Image From Instagram

ਹੋਰ ਪੜ੍ਹੋ : ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਅਦਰਕ ਅਤੇ ਨਿੰਬੂ ਦੀ ਚਾਹ ਦਾ ਕਰੋ ਸੇਵਨ 

Image From Instagram

ਗਾਇਕੀ ਦੀ ਗੁੜ੍ਹਤੀ ਉਸ ਨੂੰ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਉਸ ਦੇ ਪਿਤਾ ਸਟੇਜ ਗਾਇਕ ਸਨ। ਸੋਨੂੰ ਨੇ ਬਚਪਨ ‘ਚ ਹੀ ਪਿਤਾ ਦੇ ਨਾਲ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਆਪਣਾ ਕਰੀਅਰ ਬਨਾਉਣ ਦੇ ਲਈ ਉਹ ਫਰੀਦਾਬਾਦ ਜੋ ਕਿ ਉਨ੍ਹਾਂ ਦਾ ਜੱਦੀ ਸ਼ਹਿਰ ਸੀ, ਛੱਡ ਕੇ ਮੁੰਬਈ ਆ ਗਏ ।

sonu nigam Image From Instagram

ਸ਼ੁਰੂਆਤ ਵਿਚ ਸੋਨੂੰ ਨਿਗਮ ਨੇ ਕਈ ਸ਼ੋਅਜ਼ ਵਿਚ ਹਿੱਸਾ ਲੈ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਕ ਸਮਾਂ ਅਜਿਹਾ ਆਇਆ ਜਦੋਂ ਸੋਨੂੰ ਨਿਗਮ ਨੂੰ ਬਤੌਰ ਪ੍ਰਤੀਯੋਗੀ ਸੰਗੀਤ ਸ਼ੋਅ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਕਿਉਂਕਿ ਉਹ ਹਰ ਵਾਰ ਜਿੱਤ ਹਾਸਲ ਕਰਦੇ ਸੀ। ਉਸ ਤੋਂ ਬਾਅਦ । ਸੋਨੂੰ ਨਿਗਮ ਨੂੰ ਜੱਜ ਜਾਂ ਮਹਿਮਾਨ ਵਜੋਂ ਬੁਲਾਇਆ ਜਾਣ ਲੱਗਾ।

 

View this post on Instagram

 

A post shared by Sonu Nigam (@sonunigamofficial)

0 Comments
0

You may also like