ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | January 30, 2021

ਸੁਨੰਦਾ ਸ਼ਰਮਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਉਨ੍ਹਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਬਹੁਤ ਹੀ ਛੋਟੀ ਉਮਰ ‘ਚ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓ ਪਾਉਂਦੇ ਰਹਿੰਦੇ ਸਨ । sunanda sharma ਸੋਸ਼ਲ ਮੀਡੀਆ ‘ਤੇ ਹੀ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਅਤੇ ਇਸੇ ਵੀਡੀਓ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਚੁਲਬੁਲੀ ਸੁਨੰਦਾ ਕਾਫੀ ਸ਼ਰਾਰਤੀ ਹੈ ਅਤੇ ਆਪਣੀਆਂ ਸ਼ਰਾਰਤਾਂ ਕਾਰਨ ਉਸ ਨੂੰ ਘਰ ‘ਚ ਖ਼ਾਸ ਨਾਂਅ ਦੇ ਨਾਲ ਬੁਲਾਇਆ ਜਾਂਦਾ ਹੈ । ਹੋਰ ਪੜ੍ਹੋ : ਕਿਸਾਨ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਣ ਦੇ ਬਾਵਜੂਦ ਕਿਸਾਨਾਂ ਦੀ ਚੜਦੀਕਲਾ, ਲਹੂ ਲੁਹਾਨ ਕਿਸਾਨ ਦਾ ਵੀਡੀਓ ਹੋ ਰਿਹਾ ਵਾਇਰਲ
sunanda sharma ਸੁਨੰਦਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ ਇਸ ਕਰਕੇ ਉਹਨਾਂ ਨਾਲ ਸਭ ਲਾਡ ਕਰਦੇ ਹਨ, ਤੇ ਉਹਨਾਂ ਦੀ ਮੰਮੀ ਨੇ ਉਹਨਾਂ ਦਾ ਨਾਂਅ ਨੰਦ ਲਾਲ ਰੱਖਿਆ ਹੈ । ਸੁਨੰਦਾ ਨੇ ਦੱਸਿਆ ਕਿ ਉਹ ਬਹੁਤ ਸ਼ਰਾਰਤਾਂ ਕਰਦੀ ਹੈ ਜਿਸ ਕਰਕੇ ਉਹਨਾਂ ਦਾ ਨਾਂਅ ਨੰਦ ਲਾਲ ਰੱਖਿਆ ਗਿਆ ਹੈ । sunanda sharma ਸੁਨੰਦਾ ਮੁਤਾਬਿਕ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਬਚਪਨ ਵਿੱਚ ਬਾਲ ਲੀਲਾਵਾਂ ਦਿਖਾਉਂਦੇ ਸਨ, ਉਹਨਾਂ ਦੀਆਂ ਸ਼ਰਾਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੁਨੰਦਾ ਨਾ ਨਾਂਅ ਨੰਦ ਲਾਲ ਰੱਖਿਆ ਗਿਆ ।

0 Comments
0

You may also like