ਅੱਜ ਹੈ ਸੁਰਜੀਤ ਖ਼ਾਨ ਦਾ ਜਨਮ ਦਿਨ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਦੇ ਰਹੇ ਹਨ ਵਧਾਈਆਂ

written by Rupinder Kaler | March 01, 2021

ਪੰਜਾਬੀ ਗਾਇਕ ਸੁਰਜੀਤ ਖ਼ਾਨ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਸੁਰਜੀਤ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ । ਉਹਨਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਸੁਰਜੀਤ ਖ਼ਾਨ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸੁਰਜੀਤ ਖ਼ਾਨ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਡਾਣਾ ਦਾ ਜੰਮਪਲ ਹੈ ।

Image from surjit-khans's facebook

ਹੋਰ ਪੜ੍ਹੋ :

ਦਿੱਲੀ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਖਾਲਸਾ ਏਡ ਨੇ ਲਗਾਏ ਕੂਲਰ

Image from surjit-khans's facebook

ਉਹਨਾਂ ਨੇ ਸਾਲ 1993-94 'ਚ ਪਹਿਲੀ ਕੈਸੇਟ ਹੱਸਿਆ ਨਾ ਕਰ ਕੱਢੀ ਸੀ । ਇਹ ਕੈਸੇਟ ਲੋਕਾਂ ਨੂੰ ਕਾਫੀ ਪਸੰਦ ਆਈ ਸੀ ।ਇਸ ਕੈਸੇਟ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਗਾਇਕੀ ਵਿੱਚ ਪਹਿਚਾਣ ਬਣ ਗਈ ਸੀ ।1994 'ਚ ਜਦੋਂ ਸੁਰਜੀਤ ਖ਼ਾਨ ਦੀ ਦੂਜੀ ਕੈਸੇਟ ਯਾਰੀ ਮੇਰੇ ਨਾਲ ਲਾ ਕੇ ਆਈ ਤਾਂ ਉਸ ਦੇ ਗਾਣੇ ਹਰ ਡੀਜੇ ਤੇ ਵੱਜਣ ਲੱਗ ਗਏ ।

ਸੁਰਜੀਤ ਖ਼ਾਨ ਨੂੰ ਕਾਫੀ ਸੰਘਰਸ਼ ਕਰਨਾ ਪਿਆ ਤੇ ਜੀਵਨ ਨਿਰਵਾਹ ਲਈ ਉਸ ਨੂੰ ਹੋਰ ਕਈ ਕੰਮ ਕਰਨੇ ਪਏ । ਪਰ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਤੇ ਅੱਜ ਉਹ ਇੱਕ ਇੰਟਰਨੈਸ਼ਨਲ ਗਾਇਕ ਬਣ ਚੁੱਕਾ ਹੈ। ਆਪਣੀ ਪਤਨੀ ਤੇ ਦੋ ਬੱਚਿਆ ਨਾਲ ਉਹ ਖੂਬਸੂਰਤ ਦੇਸ਼ ਕੈਨੇਡਾ ਦਾ ਪੱਕਾ ਵਸਨੀਕ ਹੈ, ਅੱਧਾ ਸਾਲ ਉਹ ਪ੍ਰੋਗਰਾਮਾਂ ਲਈ ਪੰਜਾਬ ਵੀ ਰਹਿੰਦਾ ਹੈ।

0 Comments
0

You may also like