ਅਦਾਕਾਰ ਵਿਵੇਕ ਮੁਸ਼ਰਾਨ ਦਾ ਅੱਜ ਹੈ ਜਨਮ ਦਿਨ, ਰਾਤੋ ਰਾਤ ਬਣ ਗਏ ਸਨ ਸਟਾਰ, ਪਰ ਅੱਜ ਕੱਲ੍ਹ ਗੁਜ਼ਾਰ ਰਹੇ ਹਨ ਇਸ ਤਰ੍ਹਾਂ ਜ਼ਿੰਦਗੀ

written by Rupinder Kaler | August 09, 2021

ਬਾਲੀਵੁੱਡ ਅਦਾਕਾਰ ਵਿਵੇਕ ਮੁਸ਼ਰਾਨ  (vivek mushran) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ, ਉਹਨਾਂ ਦਾ ਜਨਮ 9 ਅਗਸਤ 1959 ਨੂੰ ਹੋਇਆ ਸੀ ।ਵਿਵੇਕ ਮੁਸ਼ਰਾਨ ਉਹਨਾਂ ਅਦਾਕਾਰਾਂ ਦੀ ਸੂਚੀ ਵਿੱਚ ਆਉਂਦੇ ਹਨ ਜਿਨ੍ਹਾਂ ਨੇ ਜਿੰਨੀ ਛੇਤੀ ਬੁਲੰਦੀਆਂ ਨੂੰ ਛੂਹਿਆ, ਓਨੀਂ ਹੀ ਛੇਤੀ ਉਹ ਹੇਠਾਂ ਆ ਗਏ । ਵਿਵੇਕ (vivek mushran) ਨੇ ਸੌਦਾਗਰ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਫ਼ਿਲਮ ਨੇ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਮਿਲੀਆਂ ਪਰ ਕੁਝ ਹੀ ਚਿਰ ਬਾਅਦ ਉਹਨਾਂ ਦੀਆਂ ਫ਼ਿਲਮਾਂ ਚਲਣੀਆਂ ਬੰਦ ਹੋ ਗਈਆਂ ਜਿਸ ਕਰਕੇ ਉਹਨਾਂ ਨੂੰ ਫ਼ਿਲਮਾਂ ਵਿੱਚ ਸਾਈਡ ਰੋਲ ਮਿਲਣ ਲੱਗੇ ।

Pic Courtesy: Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਚਾਹ ਵੇਚਣ ਵਾਲੇ ਦਾ ਵੀਡੀਓ ਹੋਇਆ ਵਾਇਰਲ, ਖ਼ਾਸ ਅੰਦਾਜ਼ ‘ਚ ਵੇਚਦਾ ਹੈ ਚਾਹ

Pic Courtesy: Instagram

ਪਰ ਅੱਜ ਉਹ ਸਾਈਡ ਰੋਲ ਵਿੱਚ ਵੀ ਨਜ਼ਰ ਨਹੀਂ ਆਉਂਦੇ । ਸੌਦਾਗਰ ਫ਼ਿਲਮ ਵਿੱਚ ਵਿਵੇਕ ਦੇ ਨਾਲ ਦਿਲੀਪ ਕੁਮਾਰ ਤੇ ਰਾਜ ਕੁਮਾਰ ਵਰਗੇ ਅਦਾਕਾਰ ਸਨ ਇਸ ਕਰਕੇ ਵਿਵੇਕ ਨੂੰ ਅਜਿਹਾ ਸਟਾਰਡਮ ਮਿਲਿਆ ਜਿਹੜਾ ਕਿਸੇ ਕਲਾਕਾਰ ਨੂੰ ਮਿਲਣ ਵਿੱਚ ਕਈ ਸਾਲ ਲੱਗ ਜਾਂਦੇ ਹਨ । ਵਿਵੇਕ ਨੇ ਸਾਲ 2੦੦੦ ਵਿੱਚ ਇੱਕ ਵਾਰ ਫਿਰ ਫ਼ਿਲਮ ਅਨਜਾਨੇ ਰਾਹੀਂ ਕਮਬੈਕ ਕੀਤਾ ਸੀ ਪਰ ਉਹ ਕੋਈ ਕਮਾਲ ਨਹੀਂ ਕਰ ਸਕੇ ।

Pic Courtesy: Instagram

ਜਿਸ ਕਰਕੇ ਉਹਨਾਂ ਨੂੰ ਫ਼ਿਲਮਾਂ ਵਿੱਚ ਛੋਟੇ ਰੋਲ ਮਿਲਣ ਲੱਗੇ । ਹਾਲ ਹੀ ਵਿੱਚ ਉਹ ਵੀਰੇ ਦੀ ਵੈਡਿੰਗ, ਪਿੰਕ, ਬੇਗਮ ਜਾਨ, ਵਿੱਚ ਨਜ਼ਰ ਆਏ ਹਨ । ਵਿਵੇਕ ਛੋਟੇ ਪਰਦੇ ਦੇ ਕਈ ਲੜੀਵਾਰ ਨਾਟਕਾਂ ਵਿੱਚ ਵੀ ਨਜ਼ਰ ਆਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਵੇਕ ਦੇ ਨਾਲ ਜਿੰਨ੍ਹਾ ਅਦਾਕਾਰਾਂ ਨੇ ਕੰਮ ਕੀਤਾ ਹੈ ਉਹ ਅੱਜ ਵੀ ਲੀਡ ਰੋਲ ਕਰ ਰਹੇ ਹਨ । ਪਰ ਉਹਨਾਂ ਨੂੰ ਹੁਣ ਸਾਈਡ ਰੋਲ ਵੀ ਮਿਲਣੇ ਬੰਦ ਹੋ ਗਏ ਹਨ । ਪਿਛਲੇ 28 ਸਾਲਾਂ ਵਿੱਚ ਵਿਵੇਕ ਲਈ ਬਹੁਤ ਕੁਝ ਬਦਲ ਗਿਆ ਹੈ।

0 Comments
0

You may also like