ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | September 23, 2021

ਪ੍ਰੇਮ ਚੋਪੜਾ  (Prem Chopra ) ਦਾ ਅੱਜ ਜਨਮ ਦਿਨ (Birthday)  ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬਾਲੀਵੁੱਡ ‘ਚ ਕਾਮਯਾਬ ਵਿਲੇਨ ਦੇ ਤੌਰ ‘ਤੇ ਆਪਣੀ ਪਛਾਣ ਬਣਾਈ । ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ।ਪ੍ਰੇਮ ਚੋਪੜਾ ਦੇ ਨਾਂਅ ਦਾ ਏਨਾਂ ਕੁ ਖੌਫ ਸੀ ਕਿ ਜਿਸ ਫ਼ਿਲਮ ‘ਚ ਪ੍ਰੇਮ ਚੋਪੜਾ ਹੁੰਦੇ ਸਨ ਤਾਂ ਲੱਗਦਾ ਸੀ ਕਿ ਫ਼ਿਲਮ ‘ਚ ਜ਼ਰੂਰ ਹੀਰੋਇਨ ਦੇ ਨਾਲ ਕੋਈ ਪੰਗਾ ਹੋਵੇਗਾ ।

Prem Chopra -min Image From Instagram

ਹੋਰ ਪੜ੍ਹੋ : ਹਰਜੀਤ ਹਰਮਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪ੍ਰੇਮ ਚੋਪੜਾ ਨੇ 250 ਤੋਂ ਜ਼ਿਆਦਾ ਫ਼ਿਲਮਾਂ ‘ਚ ਰੇਪ ਸੀਨ ਕੀਤੇ ਸਨ ਅਤੇ ਕਿਹਾ ਇਹ ਵੀ ਜਾਂਦਾ ਹੈ ਕਿ ਜੇ ਕਿਤੇ ਪ੍ਰੇਮ ਚੋਪੜਾ ਨੂੰ ਆਉਂਦੇ ਹੋਏ ਕੋਈ ਵੇਖ ਲੈਂਦਾ ਸੀ ਤਾਂ ਆਪਣੀ ਪਤਨੀ, ਭੈਣ ਜਾਂ ਮਾਂ ਨੂੰ ਅੰਦਰ ਭੇਜ ਦਿੰਦਾ ਸੀ । ਇਹ ਅਦਾਕਾਰ ਦੀ ਅਦਾਕਾਰੀ ਦਾ ਏਨਾਂ ਜ਼ਿਆਦਾ ਖੌਫ ਸੀ ।

Prem ch -min Image From Instagram

‘ਪ੍ਰੇਮ, ਪ੍ਰੇਮ ਨਾਮ ਹੈ ਮੇਰਾ’ ਇਹ ਕੁਝ ਅਜਿਹੇ ਡਾਇਲੌਗ ਹਨ । ਜੋ ਅੱਜ ਵੀ ਓਨੇ ਮਸ਼ਹੂਰ ਹਨ ਜਿੰਨੇ ਕੁ ਕੁਝ ਦਹਾਕੇ ਪਹਿਲਾਂ ਮਸ਼ਹੂਰ ਸਨ । 23  ਸਤੰਬਰ ਨੂੰ ਲਾਹੌਰ ‘ਚ ਜਨਮੇ ਪ੍ਰੇਮ ਚੋਪੜਾ ਵੰਡ ਤੋਂ ਬਾਅਦ ਸ਼ਿਮਲੇ ਸ਼ਿਫਟ ਹੋ ਗਏ ਸਨ । ਇੱਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ । ਪ੍ਰੇਮ ਚੋਪੜਾ ਦੇ ਪਿਤਾ ਉਨ੍ਹਾਂ ਨੂੰ ਅਫਸਰ ਬਨਾਉਣਾ ਚਾਹੁੰਦੇ ਸਨ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਪ੍ਰੇਮ ਚੋਪੜਾ ਫ਼ਿਲਮਾਂ ‘ਚ ਆ ਗਏ ਅਤੇ ਇੱਕ ਵਿਲੇਨ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ।

 

View this post on Instagram

 

A post shared by Prem Chopra (@prem_chopra_official)

0 Comments
0

You may also like