Trending:
ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਸ਼ਖਸ ਦੇ ਨਾਂਅ ’ਤੇ ਰੱਖਿਆ ਗਿਆ ਸ਼ਿੰਦੇ ਦਾ ਨਾਂਅ
ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਅੱਜ ਜਨਮ ਦਿਨ ਹੈ । ਸ਼ਿੰਦੇ ਦੇ ਜਨਮ ਦਿਨ ਤੇ ਗਿੱਪੀ ਗਰੇਵਾਲ ਨੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਗਿੱਪੀ ਤੇ ਸ਼ਿੰਦਾ ਕੇਕ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਗਿੱਪੀ ਨੇ ਲਿਖਿਆ ਹੈ ‘ਹੈਪੀ ਬਰਥਡੇ ਮੇਰੇ ਬੇਟੇ ! ਤੂੰ ਮੇਰਾ ਮਾਣ, ਮੇਰਾ ਪਿਆਰ ਤੇ ਮੇਰਾ ਸਭ ਕੁਝ ਹੈ’ ।

ਇਸ ਦੇ ਨਾਲ ਹੀ ਗਿੱਪੀ ਦੇ ਦੱਸਿਆ ਹੈ ਕਿ ਉਹ ਸ਼ਿੰਦੇ ਦੇ ਜਨਮ ਦਿਨ ਤੇ ਆਪਣੀ ਫੁੱਲ ਐਲਬਮ ਰਿਲੀਜ਼ ਕਰਨਗੇ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿੰਦਾ ਹਰ ਇੱਕ ਦਾ ਦੁਲਾਰਾ ਹੈ । ਉਸ ਦੀਆਂ ਵੀਡੀਓ ਲੋਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਗਿੱਪੀ ਨੇ ਇੱਕ ਪੁਰਾਣੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਸ਼ਿੰਦੇ ਦਾ ਸੁਭਾਅ ਆਪਣੇ ਦਾਦਾ ਜੀ ਵਰਗਾ ਹੈ ।

ਇਸੇ ਲਈ ਸ਼ਿੰਦੇ ਦਾ ਨਾਂਅ ਉਹਨਾਂ ਦੇ ਪਿਤਾ ਜੀ ਦੇ ਨਾਂਅ ਸ਼ਿੰਦੇ ਤੇ ਹੀ ਰੱਖਿਆ ਗਿਆ ਹੈ । ਇਸ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਜੀ ਬਹੁਤ ਹੱਸਮੁਖ ਸਨ, ਉਹਨਾਂ ਦੀ ਝਲਕ ਸ਼ਿੰਦੇ ਵਿੱਚ ਦਿਖਾਈ ਦਿੰਦੀ ਹੈ ।

ਇਸ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਕਿ ਸ਼ਿੰਦਾ ਕਿਸੇ ਗੱਲ ਨੂੰ ਬਹੁਤ ਛੇਤੀ ਫੜਦਾ ਹੈ, ਇਸੇ ਲਈ ਫ਼ਿਲਮ ‘ਅਰਦਾਸ ਕਰਾਂ’ ਵਿੱਚ ਉਸ ਦੀ ਪਰਫਾਰਮੈਂਸ ਹਰ ਇੱਕ ਨੂੰ ਪਸੰਦ ਆਈ ਹੈ ।