ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਧੀ ਹਿਨਾਇਆ ਹੀਰ ਦਾ ਅੱਜ ਜਨਮ ਦਿਨ, ਗੀਤਾ ਬਸਰਾ ਨੇ ਸਾਂਝੀ ਕੀਤੀ ਖ਼ਾਸ ਪੋਸਟ

written by Shaminder | July 27, 2021

ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਧੀ ਹਿਨਾਇਆ ਹੀਰ ਦਾ ਅੱਜ ਜਨਮ ਦਿਨ ਹੈ । ਆਪਣੀ ਧੀ ਦੇ ਜਨਮ ਦਿਨ ‘ਤੇ ਗੀਤਾ ਬਸਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੀ ਪਿਆਰੀ ਰਾਜਕੁਮਾਰੀ ਨੂੰ ਹੈਪੀ ਬਰਥਡੇ, ਤੂੰ ਸਾਡੇ ਜੀਵਨ ਨੂੰ ਸਭ ਤੋਂ ਖੂਬਸੂਰਤ ਅਤੇ ਕਲਪਨਾਯੋਗ ਰੰਗਾਂ ਦੇ ਨਾਲ ਹਮੇਸ਼ਾ ਲਈ ਬਦਲ ਦਿੱਤਾ ।

geeta basra Image From Instagram

ਹੋਰ ਪੜ੍ਹੋ : ਵਿਆਹ ਦੇ ਮੰਡਪ ’ਚ ਵੀ ਲੈਪਟੌਪ ਲੈ ਕੇ ਕੰਮ ਕਰਦਾ ਦਿਖਾਈ ਦਿੱਤਾ ਲਾੜਾ, ਲੋਕ ਵੀਡੀਓ ਦੇਖ ਕੇ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ 

geeta basra shared first pic of his son and also revel the name of her son Image From Instagram

ਜਿਸ ਪਲ ਤੇਰਾ ਜਨਮ ਹੋਇਆ ਸੀ । ਇਹ ਪੰਜ ਸਾਲ ਕਿੰਨੇ ਜਲਦੀ ਲੰਘੇ ਹਨ, ਸਾਡੀ ਜ਼ਿੰਦਗੀ ਨੂੰ ਰੋਸ਼ਨ ਕਰਨ ਦੇ ਲਈ ਤੇਰਾ ਧੰਨਵਾਦ । ਅਸੀਂ ਮਾਂ ਪਿਓ ਬਣਨ ‘ਤੇ ਅਸੀਸਾਂ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ।

Image From Instagram

ਸਭ ਤੋਂ ਖੁਸ਼ਹਾਲ ਪੰਜਵੇਂ ਜਨਮ ਦਿਨ ‘ਤੇ ਮੇਰੀ ਬੇਟੀ ਮੰਮੀ ਤੈਨੂੰ ਬਹੁਤ ਪਿਆਰ ਕਰਦੀ ਹੈ’।ਗੀਤਾ ਬਸਰਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਤੋਂ ਬਾਅਦ ਹਰ ਕੋਈ ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਧੀ ਦੇ ਜਨਮ ਦਿਨ ‘ਤੇ ਵਧਾਈ ਦੇ ਰਿਹਾ ਹੈ ।

 

View this post on Instagram

 

A post shared by Geeta Basra (@geetabasra)

0 Comments
0

You may also like