ਮਰਹੂਮ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਹੈ ਜਨਮ ਦਿਨ, ਪਤਨੀ ਨੀਤੂ ਕਪੂਰ ਨੇ ਤਸਵੀਰ ਕੀਤੀ ਸਾਂਝੀ

written by Shaminder | September 04, 2021

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ  (Rishi Kapoor) ਦਾ ਅੱਜ ਜਨਮ ਦਿਨ  (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਬਾਲੀਵੁੱਡ ਸੈਲੀਬ੍ਰੇਟੀਜ਼ ਨੇ ਵੀ ਰਿਸ਼ੀ ਕਪੂਰ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ । ਰਿਸ਼ੀ ਕਪੂਰ ਨਾ ਸਿਰਫ਼ ਇੱਕ ਬਿਹਤਰੀਨ ਅਦਾਕਾਰ ਸਨ ਬਲਕਿ ਇੱਕ ਜ਼ਿੰਦਾਦਿਲ ਇਨਸਾਨ ਵੀ ਸਨ । ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਹੋਇਆ ਸੀ। ਕੈਂਸਰ ਕਾਰਨ 30  ਅਪ੍ਰੈਲ 2020  ਨੂੰ ਅਦਾਕਾਰ ਦਾ ਦਿਹਾਂਤ ਹੋ ਗਿਆ ਸੀ ।

Rishi Kapoor -min Image From Instagram

ਹੋਰ ਪੜ੍ਹੋ: ਰਣਜੀਤ ਬਾਵਾ ਨੇ ਆਪਣੀ ਐਲਬਮ ‘LOUD’ ਦੀ ਟਰੈਕ ਲਿਸਟ ਸਾਂਝੀ ਕੀਤੀ

ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਦੇ ਲਈ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ । ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ । ਇਹ ਰੋਲ ਭਾਵੇਂ ਸੰਜੀਦਾ ਹੋਣ, ਰੋਮਾਂਟਿਕ ਹੋਣ ਜਾਂ ਫਿਰ ਕਿਸੇ ਵਿਲੇਨ ਦਾ ਕਿਰਦਾਰ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਤਰੀਕੇ ਦੇ ਨਾਲ ਨਿਭਾਇਆ ।

Rishi and neetu,,-min Image From Instagram

ਰਿਸ਼ੀ ਕਪੂਰ ਦੇ ਜਨਮ ਦਿਨ ‘ਤੇ ਨੀਤੂ ਕਪੂਰ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਵੈਕੇਸ਼ਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ।

 

View this post on Instagram

 

A post shared by neetu Kapoor. Fightingfyt (@neetu54)


ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਰਿਸ਼ੀ ਕਪੂਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨੀਤੂ ਕਪੂਰ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ਕਿ ਰਿਸ਼ੀ ਕਪੂਰ ਆਪਣੇ ਪੁੱਤਰ ਰਣਬੀਰ ਕਪੂਰ ਨੂੰ ਘੋੜੀ ‘ਤੇ ਚੜਿਆ ਵੇਖਣਾ ਚਾਹੁੰਦੇ ਸਨ । ਪਰ ਉਨ੍ਹਾਂ ਦੀ ਇਹ ਖਾਹਿਸ਼ ਅਧੂਰੀ ਹੀ ਰਹਿ ਗਈ ।

 

0 Comments
0

You may also like