ਰਾਣਾ ਰਣਬੀਰ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਕੇ ਪਤਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

written by Shaminder | February 01, 2021

ਰਾਣਾ ਰਣਬੀਰ ਦੀ ਪਤਨੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਪਤਨੀ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੀ ਪਤਨੀ ਦੇ ਨਾਲ ਵਿਖਾਈ ਦੇ ਰਹੇ ਹਨ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲਿਖਿਆ ‘ਹੈਪੀ ਬਰਥਡੇ ਮਾਈ ਲਵ, ਤੁਮ ਹੋ ਤੋ ਹਮ ਹੈਂ, ਮੈਂ ਤੇਰੇ ਤੋਂ ਬਿਨਾਂ ਆਪਣੇ ਆਪ ਦੀ ਕਲਪਨਾ ਵੀ ਨਹੀਂ ਕਰ ਸਕਦਾ’।  rana ranbir ਰਾਣਾ ਰਣਬੀਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਰਾਣਾ ਰਣਬੀਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਹੋਰ ਪੜ੍ਹੋ : ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ, ਦੱਸਿਆ ਦਿਲ ਦਾ ਹਾਲ
Rana Ranbir ਇੱਕ ਵਧੀਆ ਫ਼ਿਲਮ ਲੇਖਕ ਹੋਣ ਦੇ ਨਾਲ ਨਾਲ ਉਹ ਵਧੀਆ ਅਦਾਕਾਰ ਵੀ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਲਿਖੀਆਂ ਹਨ ਅਤੇ ਜਲਦ ਹੀ ਉਹ ਆਪਣੀ ਫ਼ਿਲਮ ‘ਪੋਸਤੀ’ ਦੇ ਨਾਲ ਰੁਬਰੂ ਹੋਣਗੇ। ਉਨ੍ਹਾਂ ਨੇ ਫ਼ਿਲਮ ‘ਅਰਦਾਸ’, ‘ਆਸੀਸ’ ਵਰਗੀਆਂ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ ।

 

0 Comments
0

You may also like