ਗਾਇਕ ਮਨਕਿਰਤ ਔਲਖ ਦੇ ਜਨਮ ਦਿਨ ’ਤੇ ਜਾਣੋਂ ਕਿਸ ਦੇ ਕਹਿਣ ’ਤੇ ਕਬੱਡੀ ਖਿਡਾਰੀ ਤੋਂ ਬਣੇ ਗਾਇਕ

written by Rupinder Kaler | October 02, 2020

ਗਾਇਕ ਮਨਕਿਰਤ ਔਲਖ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਸਾਥੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ ।

ammy

ਜੇਕਰ ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਮਨਕਿਰਤ ਔਲਖ ਆਪਣੇ ਹਿੱਟ ਗਾਣਿਆਂ ਕਰਕੇ ਪੰਜਾਬੀ ਇੰਡਸਟਰੀ ’ਤੇ ਰਾਜ ਕਰਦੇ ਹਨ । ਪਰ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਕਬੱਡੀ ਦੇ ਚੰਗੇ ਖਿਡਾਰੀ ਸਨ, ਜਿਸ ਦਾ ਖੁਲਾਸਾ ਉਹਨਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕੀਤਾ ਸੀ ।

ਹੋਰ ਪੜ੍ਹੋ 

ਗਾਇਕ ਮਨਕਿਰਤ ਔਲਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਰ ਰੋਜ਼ ਇਹ ਕੰਮ ਕਰਨ ਦੀ ਕੀਤੀ ਅਪੀਲ

ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਪਰਮਿੰਦਰ ਗਿੱਲ ਨੇ ਆਪਣੀ ਇਸ ਸ਼ੌਰਟ ਮੂਵੀ ‘ਚ ਦਿੱਤਾ ਖ਼ਾਸ ਸੁਨੇਹਾ

ਮਨਕਿਰਤ ਔਲਖ ਨੇ ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਗਾਇਕੀ ਵਾਲਾ ਕੀੜਾ ਉਹਨਾਂ ਨੂੰ ਬਚਪਨ ਤੋਂ ਹੀ ਸੀ, ਤੇ ਉਹਨਾਂ ਦੇ ਦਾਦਾ ਜੀ ਇਸ ਖੇਤਰ ਵਿੱਚ ਲਿਆਉਣ ਲਈ ਹਮੇਸ਼ਾ ਉਤਸਾਹਿਤ ਕਰਦੇ ਸਨ ।ਉਹ ਅਕਸਰ ਆਪਣੇ ਦਾਦਾ ਜੀ ਨੂੰ ਕਵੀਸਰੀ ਗਾ ਕੇ ਸੁਨਾਉਂਦੇ ਸਨ ।

mankirt-aulakh

‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਮਨਕਿਰਤ ਔਲਖ ਨੇ ਗੱਲਬਾਤ ਕਰਦੇ ਹੋਏ ਦੱਸਿਆ ਪਹਿਲੀ ਵਾਰ ਉਹਨਾਂ ਨੇ ਆਪਣੇ ਮਾਮੇ ਦੀ ਬੇਟੀ ਦੇ ਵਿਆਹ ਵਿੱਚ ਗਾਇਕ ਜੈਲੀ ਨਾਲ ਸਟੇਜ ਸਾਂਝੀ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਮਨ ਬਣਾ ਲਿਆ ਕਿ ਉਹ ਗਾਇਕੀ ਵਿੱਚ ਹੀ ਆਪਣਾ ਨਾਂਅ ਬਨਾਉਣਗੇ ।

You may also like