ਮਰਹੂਮ ਗਾਇਕ ਸੋਨੀ ਪਾਬਲਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਸ਼ੋਅ ਦੌਰਾਨ ਹੀ ਹੋ ਗਈ ਸੀ ਮੌਤ

written by Shaminder | June 29, 2021

ਮਰਹੂਮ ਗਾਇਕ ਸੋਨੀ ਪਾਬਲਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ ਅਤੇ 29  ਜੂਨ ਨੂੰ 1976  ‘ਚ ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਬਿਲਾਸਪੁਰ ‘ਚ ਹੋਇਆ ਸੀ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ‘ਸੋਹਣਿਓ ਨਰਾਜ਼ਗੀ ਤਾਂ ਨਹੀਂ’, ‘ਕਲਾਸ’, ‘ਝਾਂਜਰ’ ਸਣੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੀ ਬੁਲੰਦ ਆਵਾਜ਼ ਅਤੇ ਗਾਇਕੀ ਨੇ ਹਰ ਇੱਕ ਦਾ ਦਿਲ ਕੀਲ ਲਿਆ ਸੀ ਅਤੇ ਸੋਨੀ ਪਾਬਲਾ ਕੁਝ ਹੀ ਦਿਨਾਂ ‘ਚ ਸੁਪਰ ਸਟਾਰ ਬਣ ਗਏ ਸਨ ।

Soni pabla Image From soni Pabla song
ਹੋਰ ਪੜ੍ਹੋ : ਕਹਾਣੀ ਉਸ ਸ਼ਹੀਦ ਦੀ ਜਿਸ ਨੇ ਦੇਸ਼ ਲਈ 12 ਸਾਲ ਦੀ ਉਮਰ ਵਿੱਚ ਹੱਸਦੇ ਹੱਸਦੇ ਸ਼ਹੀਦੀ ਦੇ ਦਿੱਤੀ ! 
Soni Pabla Image From soni Pabla song
ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਮੁਕਾਮ ਹਾਸਲ ਕਰਨ ਲਈ ਕਾਫੀ ਸੰਘਰਸ਼ ਕੀਤਾ ਸੀ । ਗਾਇਕੀ ‘ਚ ਜਦੋਂ ਉਨ੍ਹਾਂ ਦਾ ਨਾਂਅ ਸਥਾਪਿਤ ਗਾਇਕਾਂ ਦੀ ਗਿਣਤੀ ‘ਚ ਹੋਣ ਲੱਗਿਆ ਤਾਂ ਉਨ੍ਹਾਂ ਦਾ ਵਿਆਹ ਹੋ ਗਿਆ । ਗਾਇਕੀ ਦੇ ਸਿਖਰ ‘ਤੇ ਪਹੁੰਚ ਕੇ ਇਹ ਸਿਤਾਰਾ ਏਨੀ ਜਲਦੀ ਅੱਖਾਂ ਤੋਂ ਓਹਲੇ ਹੋ ਜਾਵੇਗਾ ਇਸ ਬਾਰੇ ਕਦੇ ਕਿਸੇ ਨੇ ਵੀ ਨਹੀਂ ਸੀ ਸੋਚਿਆ ।
soni pabla Image From instagram
ਸੋਨੀ ਪਾਬਲਾ ਆਪਣੀ ਪ੍ਰਫਾਰਮੈਂਸ ਦੇਣ ਦੇ ਲਈ ਕੈਨੇਡਾ ਦੇ ਬਰੈਂਪਟਨ ‘ਚ ਗਿਆ ਸੀ । ਜਿੱਥੇ ਗਾਣਾ ਗਾਉਣ ਤੋਂ ਬਾਅਦ ਉਹ ਪਾਣੀ ਪੀਣ ਦੇ ਲਈ ਸਟੇਜ ਦੇ ਪਿੱਛੇ ਗਿਆ ਜਿੱੱਥੇ ਉਹ ਇਸ ਤੋਂ ਪਹਿਲਾਂ ਕਿ ਪਾਣੀ ਪੀ ਪਾਉਂਦੇ ਬੇਹੋਸ਼ ਹੋ ਕੇ ਡਿੱਗ ਪਏ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਸੀ । 30 ਸਾਲਾਂ ਦੀ ਉਮਰ ‘ਚ ਪੰਜਾਬੀ ਇੰਡਸਟਰੀ ਦਾ ਇਹ ਚਮਕਦਾ ਸਿਤਾਰਾ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਗਿਆ । ਭਰ ਜਵਾਨੀ ‘ਚ ਉਹ ਆਪਣੇ ਮਾਪਿਆਂ ਨੂੰ ਕਦੇ ਨਾਂ ਭੁੱਲਣ ਵਾਲਾ ਵਿਛੋੜਾ ਦੇ ਗਿਆ । ਅੱਜ ਉਹ ਬੇਸ਼ੱੱਕ ਇਸ ਦੁਨੀਆ ‘ਚ ਨਹੀਂ ਹਨ, ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਸਾਡੇ ਦਰਮਿਆਨ ਮੌਜੂਦ ਰਹਿਣਗੇ ।

0 Comments
0

You may also like