ਅੱਜ ਹੈ ਸਾਉਣ ਮਹੀਨੇ ਦੀ ਸੰਗਰਾਂਦ, ਦਰਸ਼ਨ ਔਲਖ ਨੇ ਸ਼੍ਰੀ ਦਰਬਾਰ ਸਾਹਿਬ ਦਾ ਵੀਡੀਓ ਸਾਂਝਾ ਕਰ ਸੰਗਤਾਂ ਨੂੰ ਦਿੱਤੀ ਵਧਾਈ
ਅੱਜ ਸਾਉਣ ਮਹੀਨੇ ਦੀ ਸੰਗਰਾਂਦ (Sangrand) ਹੈ । ਇਸ ਮੌਕੇ ਸੰਗਤਾਂ ਨੇ ਗੁਰੂ ਘਰ ‘ਚ ਹਾਜ਼ਰੀਆਂ ਭਰੀਆਂ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ । ਇਸ ਮੌਕੇ ਦਰਸ਼ਨ ਔਲਖ (Darshan Aulakh) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਸਭ ਸੰਗਤਾਂ ਨੂੰ ਸਾਉਣ ਦੀ ਸੰਗਰਾਂਦ ਦੀਆਂ ਵਧਾਈਆਂ ਦਿੱਤੀਆਂ ਹਨ । ਦੱਸ ਦਈਏ ਕਿ ਗੁਰਬਾਣੀ ‘ਚ ਸਾਉਣ ਮਹੀਨੇ ਦੀ ਉਸਤਤ ਕੀਤੀ ਗਈ ਹੈ ।
image from google
ਇਸ ਤੋਂ ਇਲਾਵਾ ਦੁਨਿਆਵੀ ਤੌਰ ‘ਤੇ ਵੇਖਿਆ ਜਾਵੇ ਤਾਂ ਸਾਉਣ ਮਹੀਨਾ ਬਹੁਤ ਹੀ ਹਰਿਆਲੀ ਅਤੇ ਖੁਸ਼ਹਾਲੀ ਭਰਿਆ ਮੰਨਿਆ ਜਾਂਦਾ ਹੈ । ਕਿਉਂ ਕਿ ਜੇਠ ਹਾੜ ਦੀ ਤਪਦੀ ਗਰਮੀ ਤੋਂ ਇਹ ਮਹੀਨਾ ਰਾਹਤ ਦਿਵਾਉਂਦਾ ਹੈ ਅਤੇ ਬਰਸਾਤ ਦੀਆਂ ਠੰਡਾਂ ਪੌਣਾਂ ਜਿੱਥੇ ਧਰਤੀ ਦੇ ਸੀਨੇ ਨੂੰ ਠੰਡ ਪਾਉਂਦੀਆਂ ਹਨ ।
image From instagram
ਹੋਰ ਪੜ੍ਹੋ : ਦਰਸ਼ਨ ਔਲਖ ਨੇ ਸਾਂਝਾ ਕੀਤਾ ਸਿੱਧੂ ਮੂਸੇਵਾਲਾ ਦਾ ਇਹ ਖ਼ਾਸ ਵੀਡੀਓ, ਦਾਦੀ ਨੇ ਰੱਖਵਾਈ ਸੀ ਸਰਦਾਰੀ
ਉੱਥੇ ਹੀ ਇਹ ਮਹੀਨਾ ਮਿਲਣ ਦਾ ਮਹੀਨਾ ਮੰਨਿਆਂ ਜਾਂਦਾ ਹੈ । ਇਸ ਮਹੀਨੇ ਨਵ-ਵਿਆਹੁਤਾ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਅਤੇ ਤੀਆਂ ਵੀ ਇਸੇ ਮਹੀਨੇ ਮਨਾਈਆਂ ਜਾਂਦੀਆਂ ਹਨ । ਦਰਸ਼ਨ ਔਲਖ ਅਕਸਰ ਧਾਰਮਿਕ ਦਿਨਾਂ ਅਤੇ ਗੁਰਪੁਰਬ ਦੇ ਮੌਕੇ ‘ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ ।
image From instagram
ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ । ਸਾਉਣ ਦੀ ਇਹ ਸੰਗਰਾਂਦ ਸਭ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ।ਇਸ ਦੀ ਅਸੀਂ ਕਾਮਨਾ ਕਰਦੇ ਹਾਂ ।
View this post on Instagram