Trending:
ਅੱਜ ਹੈ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਵੈਡਿੰਗ ਐਨੀਵਰਸਰੀ, ਗਾਇਕਾ ਨੇ ਵੀਡੀਓ ਸਾਂਝਾ ਕਰ ਪਤੀ ਨੂੰ ਦਿੱਤੀ ਵਧਾਈ
ਅੱਜ ਦਾ ਦਿਨ ਗਾਇਕਾ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਉਹਨਾਂ ਦੇ ਵਿਆਹ ਦੀ ਵਰੇਗੰਢ ਹੈ । ਇਸ ਮੌਕੇ ਨੂੰ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਰਕੇ ਹੋਰ ਖ਼ਾਸ ਬਣਾ ਦਿੱਤਾ ਹੈ । ਗੁਰਲੇਜ਼ ਅਖਤਰ ਨੇ ਇਹ ਵੀਡੀਓ ਸਾਂਝਾ ਕਰਕੇ ਕੁਲਵਿੰਦਰ ਕੈਲੀ ਨੂੰ ਮੈਰਿਜ਼ ਐਨੀਵਰਸਰੀ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ :

ਗੁਰਲੇਜ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਮੈਰਿਜ਼ ਐਨੀਵਰਸਰੀ ਦੀ ਵਧਾਈ ਦਿੱਤੀ ਜਾ ਰਹੀ ਹੈ ।

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਨੇ ਇਸ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ਪਿਆਰੇ ਪਤੀ ਕੁਲਵਿੰਦਰ ਕੈਲੀ ਹੈਪੀ ਮੈਰਿਜ਼ ਐਨੀਵਰਸਰੀ ….ਧੰਨਵਾਨ ਮੇਰੇ ਕੋਲ ਹੋਰ ਸ਼ਬਦ ਨਹੀਂ …ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ ….ਮੈਂ ਕਿਸਮਤ ਵਾਲੀ ਪਤਨੀ ਹਾਂ ਕਿ ਮੈਨੂੰ ਸ਼ਾਨਦਾਰ ਜੀਵਨ ਸਾਥੀ ਮਿਲਿਆ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਦਾ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ ।