ਪੰਜਾਬੀ ਐਕਟ੍ਰੈੱਸ ਕੁਲਰਾਜ ਰੰਧਾਵਾ ਦੇ ਮਾਤਾ ਪਿਤਾ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ

written by Shaminder | December 08, 2020

ਪੰਜਾਬੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਕੁਲਰਾਜ ਰੰਧਾਵਾ ਦੇ ਮਾਪਿਆਂ ਦੀ ਅੱਜ ਵੈਡਿੰਗ ਐਨੀਵਰਸਿਰੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਪਿਆਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਅਤੇ ਮਾਤਾ ਦੀ ਸਿਹਤਮੰਦੀ ਲਈ ਵੀ ਦੁਆ ਕੀਤੀ ਹੈ ।

kulraj

ਦੋਵਾਂ ਦੀ ਵੈਡਿੰਗ ਐਨੀਵਰਸਿਰੀ ਦੇ ਨਾਲ-ਨਾਲ ਕੁਲਰਾਜ ਦੇ ਪਿਤਾ ਦਾ ਅੱਜ ਜਨਮ ਦਿਨ ਵੀ ਹੈ । ਸੋ ਅਦਾਕਾਰਾ ਲਈ ਅੱਜ ਖੁਸ਼ੀ ਦੁੱਗਣੀ ਹੋ ਚੁੱਕੀ ਹੈ । ਕੁਲਰਾਜ ਰੰਧਾਵਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕੁਲਰਾਜ ਰੰਧਾਵਾ ਗੁਰਦੁਆਰਾ ਸਾਹਿਬ ‘ਚ ਹੋਈ ਨਤਮਸਤਕ ਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

kulraj

ਕੁਲਰਾਜ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।

kulraj

ਜਿਸ ‘ਚ ਜਿੰਮੀ ਸ਼ੇਰਗਿੱਲ ਦੇ ਨਾਲ ਆਈ ਮੰਨਤ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਧਰਮਿੰਦਰ ਦੇ ਨਾਲ ਆਈ ‘ਯਮਲਾ ਪਗਲਾ ਦੀਵਾਨਾ’ ਜੋ ਕਿ ਇੱਕ ਕਮੇਡੀ ਫ਼ਿਲਮ ਸੀ ਉਸ ਨੂੰ ਵੀ ਕਾਫੀ ਸਰਾਹਿਆ ਗਿਆ ਸੀ ।

0 Comments
0

You may also like