ਟੋਕੀਓ ਓਲੰਪਿਕ ‘ਚ ਪਹੁੰਚੀ ਇਸ ਖਿਡਾਰਨ ਨੂੰ ਦੋ ਸ਼ਬਦਾਂ ਨੇ ਕਰ ਦਿੱਤਾ ਪੂਰੀ ਦੁਨੀਆ ਵਿੱਚ ਮਸ਼ਹੂਰ

written by Rupinder Kaler | July 28, 2021

ਟੋਕੀਓ ਓਲੰਪਿਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡੀਓ ਆਸਟਰੇਲੀਆ ਦੀ ਤੈਰਾਕ Kaylee McKeown ਦੀ ਹੈ, ਜਿਸ ਨੇ ਸੋਨ ਤਗਮਾ ਜਿੱਤਿਆ ਹੈ । ਪਰ ਇਸ ਜਿੱਤ ਨਾਲੋਂ ਉਸ ਦੇ ਮੂੰਹੋਂ ਨਿੱਕਲੇ ਦੋ ਸ਼ਬਦਾਂ ਨੇ ਉਸ ਨੂੰ ਪੂਰੀ ਦੁਨੀਆ ਵਿੱਚ ਵਾਇਰਲ ਕਰ ਦਿੱਤਾ।

ਹੋਰ ਪੜ੍ਹੋ :

ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦੀਆਂ ਹਨ ਇਹ ਆਦਤਾਂ

Pic Courtesy: twitter

ਇਸ ਵੀਡੀਓ ਵਿੱਚ ਕੇਅਲੀ ਮੈਕਿਓਨ ਜਿੱਤ ਤੋਂ ਬਾਅਦ ਬਹੁਤ ਹੀ ਐਕਸਾਇਟਡ ਨਜ਼ਰ ਆਈ। ਉਸ ਨੇ ਆਪਣੀ 100 ਮੀਟਰ ਬੈਕਸਟ੍ਰੋਕ 57.47 ਸਕਿੰਟਾਂ ਚ ਪੂਰੀ ਕਰਕੇ ਓਲੰਪਿਕਸ 'ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਬਾਅਦ ਇਕ ਚੈਨਲ 'ਤੇ ਬੋਲਦਿਆਂ ਆਪਣੀ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ।ਇਸ ਦੌਰਾਨ ਇੰਟਰਵਿਊਅਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਉਹ ਆਪਣੀ ਮਾਂ ਤੇ ਭੈਣ ਲਈ ਕੁਝ ਸੰਦੇਸ਼ ਭੇਜਣਾ ਚਾਹਵੇ ਤਾਂ ਕੀ ਭੇਜੇਗੀ।

Pic Courtesy: twitter

ਜਿੱਤ ਦੀ ਖ਼ੁਸ਼ੀ ਵਿੱਚ ਉਤੇਜਿਤ ਖਿਡਾਰਨ ਦੇ ਮੂੰਹ 'ਚੋਂ ਅੰਗਰੇਜ਼ੀ ਵਿੱਚ ਗਾਲ੍ਹ ਨਿਕਲ ਗਈ। ਕੇਅਲੀ ਨੇ ਤੁਰੰਤ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਕਿ ਉਸ ਨੇ ਜਨਤਕ ਪੱਧਰ 'ਤੇ ਗਾਲ੍ਹ ਕੱਢ ਬੈਠੀ। ਉਸ ਨੇ ਆਪਣਾ ਮੂੰਹ ਢੱਕ ਲਿਆ।

0 Comments
0

You may also like