Prabhas: ਸਾਊਥ ਸੁਪਰਸਟਾਰ ਪ੍ਰਭਾਸ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਡਿਲੀਟ, ਫੈਨਜ਼ ਹੋਏ ਪਰੇਸ਼ਾਨ

ਸੁਪਰਸਟਾਰ ਪ੍ਰਭਾਸ ਨੇ ਆਪਣਾ ਅਹਿਮ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਸ ਤੋਂ ਬਾਅਦ ਚਰਚਾ ਛਿੜ ਗਈ ਹੈ ਕਿ ਉਨ੍ਹਾਂ ਨੇ ਅਕਾਊਂਟ ਡਿਲੀਟ ਕਿਉਂ ਕੀਤਾ।

Written by  Pushp Raj   |  October 16th 2023 06:46 PM  |  Updated: October 16th 2023 06:46 PM

Prabhas: ਸਾਊਥ ਸੁਪਰਸਟਾਰ ਪ੍ਰਭਾਸ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਡਿਲੀਟ, ਫੈਨਜ਼ ਹੋਏ ਪਰੇਸ਼ਾਨ

Prabhas Instagram Account Delete : ਸੁਪਰਸਟਾਰ ਪ੍ਰਭਾਸ ਨੇ ਆਪਣਾ ਅਹਿਮ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਸ ਤੋਂ ਬਾਅਦ ਚਰਚਾ ਛਿੜ ਗਈ ਹੈ ਕਿ ਉਨ੍ਹਾਂ ਨੇ ਅਕਾਊਂਟ ਡਿਲੀਟ ਕਿਉਂ ਕੀਤਾ। 

ਦੱਸ ਦਈਏ ਕਿ ਪ੍ਰਭਾਸ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਹਨ ਪਰ ਉਨ੍ਹਾਂ ਦੇ ਸਾਰੇ ਸੋਸ਼ਲ ਮੀਡੀਆ 'ਤੇ ਅਕਾਊਂਟ ਹਨ। ਅਜਿਹੇ 'ਚ ਉਨ੍ਹਾਂ ਨੇ ਅਚਾਨਕ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਕੇ ਆਪਣੇ ਫੈਨਜ਼ ਨੂੰ ਝਟਕਾ ਦਿੱਤਾ ਹੈ।

ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪ੍ਰਭਾਸ ਦਾ ਅਕਾਊਂਟ ਜਾਣਬੁੱਝ ਕੇ ਡਿਲੀਟ ਕੀਤਾ ਗਿਆ ਹੋ ਸਕਦਾ ਹੈ। ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਅਤੇ ਪ੍ਰਭਾਸ ਦੀ ਫਿਲਮ 'ਸਾਲਾਰ' ਇੱਕੋ ਦਿਨ ਰਿਲੀਜ਼ ਹੋਣਗੀਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਬੈਕਗ੍ਰਾਊਂਡ 'ਚ ਪ੍ਰਭਾਸ ਦਾ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੋਵੇ ਪਰ ਅਜੇ ਤੱਕ ਪ੍ਰਭਾਸ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਪਿਆਂ ਨਾਲ ਡਰਾਈਵ ਦਾ ਮਜ਼ਾ ਲੈਂਦੇ ਹੋਏ ਵੀਡੀਓ ਹੋਈ ਵਾਇਰਲ, ਗਾਇਕ ਨੂੰ ਯਾਦ ਕਰ ਫੈਨਜ਼ ਹੋਏ ਭਾਵੁਕ

ਸਾਊਥ ਸੁਪਰਸਟਾਰ ਪ੍ਰਭਾਸ ਦੀ ਫਿਲਮ 'ਸਾਲਾਰ' ਜਲਦ ਹੀ ਪਰਦੇ 'ਤੇ ਆਉਣ ਵਾਲੀ ਹੈ। ਫਿਲਮ 'ਆਦਿਪੁਰਸ਼' ਦੇ ਫਲਾਪ ਹੋਣ ਤੋਂ ਬਾਅਦ ਦਰਸ਼ਕਾਂ ਦਾ ਧਿਆਨ ਪ੍ਰਭਾਸ ਦੀ ਆਉਣ ਵਾਲੀ ਫਿਲਮ ਵੱਲ ਲੱਗ ਗਿਆ ਹੈ। ਇਹ ਫਿਲਮ ਸ਼ਾਹਰੁਖ ਖਾਨ ਦੀ 'ਡੰਕੀ' ਦੇ ਨਾਲ 22 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਨ੍ਹਾਂ ਦੋਨਾਂ ਲੀਡ ਅਦਾਕਾਰਾਂ ਦੀ ਰਿਲੀਜ਼ ਡੇਟ ਸਾਹਮਣੇ ਆਉਣ ਤੋਂ ਬਾਅਦ ਫਿਲਮ ਦਾ ਕਲੈਸ਼ ਸੁਰਖੀਆਂ 'ਚ ਹੈ। ਇਸੇ ਤਰ੍ਹਾਂ ਪ੍ਰਭਾਸ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network